ਬਾਲੀਵੁੱਡ ਦੇ ਇਸ ਮਸ਼ਹੂਰ ਗਾਇਕ ਨਾਲ ਆ ਰਿਹਾ ਹੈ ਸਿੱਧੂ ਮੂਸੇਵਾਲਾ ਦਾ ਅਗਲਾ ਗਾਣਾ
ਪੜ੍ਹੋ ਕਦੋਂ ਹੋਵੇਗਾ ਰਿਲੀਜ਼
ਚੰਡੀਗੜ੍ਹ,25 ਅਗਸਤ(ਵਿਸ਼ਵ ਵਾਰਤਾ)- 29 ਮਈ 2022 ਨੂੰ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਅਜੇ ਕਈ ਅਜਿਹੇ ਗੀਤ ਹਨ ਜੋ ਕਿ ਰਿਲੀਜ਼ ਨਹੀਂ ਹੋਏ ਹਨ। ਅਕਸਰ ਹੀ ਸਿੱਧੂ ਦੇ ਪੁਰਾਣੇ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਵਿਚਾਲੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਸਲੀਮ ਮਰਚੈਂਟ ਨੇ ਐਲਾਨ ਕੀਤਾ ਹੈ ਕਿ ਉਹਨਾਂ ਦਾ ਸਿੱਧੂ ਦੇ ਨਾਲ ਪਿਛਲੇ ਸਾਲ ਰਿਕਾਰਡ ਕੀਤਾ ਗਿਆ ਗਾਣਾ ‘ਜਾਂਦੀ ਵਾਰ’ 2 ਸਤੰਬਰ ਨੂੰ ਰਿਲੀਜ਼ ਹੋਵੇਗਾ। ਇਸ ਗਾਣੇ ਵਿੱਚ ਸਿੱਧੂ ਤੋਂ ਇਲਾਵਾ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸਿੱਧੂ ਦੀ ਮੌਤ ਤੋਂ ਬਾਅਦ ਉਹਨਾਂ ਦੀ ਟੀਮ ਵੱਲੋਂ ਰਿਲੀਜ਼ ਕੀਤਾ ਗਿਆ ਗਾਣਾ ‘ਐਸਵਾਈਐਲ’ ਭਾਰਤ ਸਰਕਾਰ ਵੱਲੋਂ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਸੀ।
View this post on Instagram























