
ਬੁਢਲਾਡਾ 13, ਅਪ੍ਰੈਲ( ਵਿਸ਼ਵ ਵਾਰਤਾ): ਕਰੋਨਾ ਵਾਇਰਸ ਦੇ ਚਲਦਿਆਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਸਿਧਾਤਾ ਅਤੇ ਜੀਵਨ ਤੋਂ ਸੇਧ ਲੈ ਕੇ ਹੀ ਉਨ੍ਹਾਂ ਦਾ 129ਵਾਂ ਜਨਮ ਦਿਹਾੜਾ ਅਸੀਂ ਆਪਣੇ ਘਰਾਂ ਵਿੱਚ ਰਹਿ ਕੇ ਦੀਪਮਾਲਾ ਕਰਕੇ ਮਨਾਇਏ ਤਾਂ ਜ਼ੋ ਇਸ ਮਹਾਮਾਰੀ ਖਿਲਾਫ ਲੜ ਕੇ ਇਸ ਨੂੰ ਖਤਮ ਕੀਤਾ ਜਾ ਸਕੇ. ਇਹ ਸ਼ਬਦ ਅੱਜ ਪ੍ਰੈਸ ਬਿਆਨ ਜਾਰੀ ਕਰਦਿਆਂ ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਕੁਲਦੀਪ ਸ਼ੀਮਾਰ ਨੇ ਕਹੇ. ਉਨ੍ਹਾ ਕਿਹਾ ਕਿ ਬਾਬਾ ਸਾਹਿਬ ਦਾ ਜਨਮ ਦਿਨ ਨਾ ਕੇਵਲ ਭਾਰਤ ਵਿੱਚ ਸਗੋਂ ਪੂਰੀ ਦੁਨੀਆਂ ਵਿੱਚ 14 ਅਪ੍ਰੈਲ ਵਾਲੇ ਦਿਨ ਮਨਾਇਆ ਜਾਦਾ ਹੈ. ਬਾਬਾ ਸਾਹਿਬ ਨੇ ਹਮੇਸ਼ਾ ਦਬੇ ਕੁਚਲੇ ਲੋਕਾਂ ਅਤੇ ਦਲਿਤ ਮਜਦੂਰ ਵਰਗ ਲਈ ਮਸੀਹਾ ਬਣ ਕੇ ਉੱਭਰੇ ਹਨ. ਉਨ੍ਹਾਂ ਕਿਹਾ ਕਿ ਅੱਜ ਜਿੱਥੇ ਪੂਰਾ ਦੇਸ਼ ਸਮੇਤ ਸਾਰੀ ਦੁਨੀਆਂ ਇਸ ਕਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ ਉੱਥੇ ਸਾਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਸੇਧ ਲੈ ਕੇ ਇਸ ਮਹਾਮਾਰੀ ਨਾਲ ਆਪਣੇ ਘਰਾਂ ਵਿੱਚ ਰਹਿ ਕੇ ਲੜਾਈ ਲੜ ਰਹੇ ਹਾਂ. ਉਨ੍ਹਾ ਕਿਹਾ ਕਿ ਬਾਬਾ ਸਾਹਿਬ ਕਿਹਾ ਕਰਦੇ ਸਨ ਜਿੱਤ ਹਮੇਸ਼ਾ ਜੂਝਣ ਵਾਲੇ ਲੋਕਾਂ ਦੀ ਹੁੰਦੀ ਹੈ. ਚਾਹੇ ਸੰਘਰਸ਼ ਸਮਾਜ ਦੇ ਉੱਚੇ ਅਖੋਤੀ ਲੋਕਾਂ ਨਾਲ ਹੋਵੇ ਚਾਹੇ ਕਿਸੇ ਵੱਡੀ ਬਿਮਾਰੀ ਜਾਂ ਮਹਾਮਾਰੀ ਨਾਲ. ਉਨ੍ਹਾਂ ਕਿਹਾ ਕਿ ਸਾਨੂੰ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਤਾਂ ਹੀ ਇਸ ਮਹਾਮਾਰੀ ਨੂੰ ਵੱਧਣ ਤੋਂ ਰੋਕਿਆ ਜਾ ਸਕਦਾ ਹੈ. ਉਨ੍ਹਾ ਕਿਹਾ ਕਿ ਜੇਕਰ ਅਸੀਂ ਇਸ ਮਹਾਮਾਰੀ ਤੋਂ ਬੱਚ ਕੇ ਨਿਕਲਾਗੇ ਤਾਂ ਹੀ ਭਵਿੱਖ ਵਿੱਚ ਸਮਾਜ ਕਲਿਆਣ ਦੇ ਕੰਮ ਕਰ ਸਕਾਗੇ. ਉਨ੍ਹਾਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਅਸੀਂ ਆਪਣੇ ਘਰਾਂ ਵਿੱਚ ਹੀ ਰਹਿ ਕੇ ਬਾਬਾ ਸਾਹਿਬ ਦੇ ਜਨਮ ਦਿਨ ਮੌਕੇ ਦੀਪਮਾਲਾ ਕਰੀਏ ਅਤੇ ਇਸ ਮਹਾਮਾਰੀ ਖਿਲਾਫ ਮਿਲ ਕੇ ਲੜਾਈ ਲੜੀਏ. ਇਸ ਮੋਕੇ ਜਨਕ ਸਿੰਘ, ਅਮਰਜੀਤ ਸਿੰਘ, ਜੁਗਰਾਜ ਸਿੰਘ, ਆਦਿ ਹਾਜ਼ਰ ਸਨ.




















