<h4><img class="alignnone size-full wp-image-38813" src="https://wishavwarta.in/wp-content/uploads/2019/01/Charanjit-Sharma.jpg" alt="" width="942" height="419" /></h4> <h4>ਚੰਡੀਗੜ, 28 ਜਨਵਰੀ – ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਗ੍ਰਿਫਤਾਰ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਕੋਲੋਂ ਪੁੱਛਗਿੱਛ ਲਈ ਐੱਸ.ਆਈ.ਟੀ ਦੀ ਟੀਮ ਅੱਜ ਫਰੀਦਕੋਟ ਥਾਣੇ ਪਹੁੰਚੀ। ਇਸ ਟੀਮ ਦੇ ਨਾਲ ਐੱਸ.ਆਈ.ਟੀ ਮੁਖੀ ਪ੍ਰਬੋਧ ਕੁਮਾਰ ਵੀ ਮੌਜੂਦ ਹਨ।</h4> <h4>ਵਰਨਣਯੋਗ ਹੈ ਕਿ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਬੀਤੀ ਦੇਰ ਰਾਤ ਉਹਨਾਂ ਨੂੰ 8 ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਗਿਆ ਸੀ। ਐੱਸ.ਆਈ.ਟੀ ਦੀ ਟੀਮ ਨੇ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਸੀ।</h4>