ਬਰਨਾਲਾ, 4 ਦਸੰਬਰ – ਬਰਨਾਲਾ ਵਿਚ ਅੱਜ ਇੱਕ ਫੈਕਟਰੀ ਨੂੰ ਅੱਗ ਲੱਗਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਂਸਲ ਇੰਡਸਟ੍ਰੀਜ਼, ਜੋ ਕਿ ਪਿੰਡ ਉਗੋਕੇ ਵਿਖੇ ਸਥਿਤ ਹੈ, ਨੂੰ ਅੱਜ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ।
ਇਸ ਫੈਕਟਰੀ ਵਿਚ ਫੋਮ ਬਣਾਈ ਜਾਂਦੀ ਹੈ। ਇਸ ਦੌਰਾਨ ਇਸ ਹਾਦਸੇ ਵਿਚ ਕਈ ਲੋਕ ਜ਼ਖਮੀ ਵੀ ਹੋਏ ਹਨ, ਜਿਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।