ਬਠਿੰਡਾ ਪੁਲੀਸ ਨੇ ਕਾਬੂ ਕੀਤਾ ਕਾਲੀ ਐਕਟਿਵਾ ਵਾਲਾ ਚੋਰ
ਦੋਸ਼ੀ ਕੋਲੋਂ 8 ਮੋਬਾਈਲ ਫੋਨ ਤੇ ਇਕ ਸੋਨੇ ਦਾ ਬ੍ਰੈਸਲੇਟ ਹੋਇਆ ਬਰਾਮਦ: ਐਸ ਪੀ

ਬਠਿੰਡਾ 20 ਮਾਰਚ (ਕੁਲਬੀਰ ਬੀਰਾ) ਬਠਿੰਡਾ ਪੁਲੀਸ ਨੇ ਸ਼ਹਿਰ ਵਿਚ ਲੁੱਟ ਪਾਟ ਅਤੇ ਮੋਬਾਇਲ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕਾਲੀ ਐਕਟਿਵਾ ਵਾਲੇ ਚੋਰ ਨੂੰ ਕਾਬੂ ਕੀਤਾ ਹੈ
ਪੱਤਰਕਾਰ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਐੱਸਪੀ ਜਸਪਾਲ ਸਿੰਘ ਤੇ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਲੁੱਟ ਪਾਠ ਦੀਆ ਵਾਰਦਾਤਾ ਨੂੰ ਕਾਲੀ ਐਕਟਿਵਾ ਜੋ ਕਿ ਬਿਨਾਂ ਨੰਬਰੀ ਸੀ ਤੇ ਅੰਜਾਮ ਦੇਣ ਵਾਲੇ ਨੂੰ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕੱਲ੍ਹ ਦੁਪਹਿਰ ਵੇਲੇ ਪਾਵਰ ਹਾਊਸ ਰੋਡ ਤੋਂ ਕਾਬੂ ਕੀਤਾ ਜਿਸ ਕੋਲੋਂ ਅੱਠ ਮੋਬਾਇਲ ਫੋਨ ਤੇ ਇੱਕ ਸੋਨੇ ਦਾ ਬ੍ਰੈਸਲੈੱਟ ਬਰਾਮਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਰਾਹ ਜਾਂਦੀਆਂ ਔਰਤਾਂ ਕੋਲੋਂ ਪਰਸ ਮੋਬਾਇਲ ਅਤੇ ਸੋਨੇ ਦੀ ਚੈਨੀ ਝਪਟ ਕਰ ਲੈਂਦਾ ਸੀ।
ਉਨ੍ਹਾਂ ਕਿਹਾ ਕਿ ਚੋਰੀ ਦੇ ਮੋਬਾਇਲ ਖਰੀਦਣ ਵਾਲੇ ਵਿਅਕਤੀਆਂ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ।






















