-ਬੁੱਧਵਾਰ ਅਤੇ ਵੀਰਵਾਰ ਨੂੰ ਲਏ 211 ਨਮੂਨਿਆਂ ਦੀ ਰਿਪੋਟ ਆਉਣੀ ਬਕਾਇਆ
ਕੇਂਦਰ ਸਰਕਾਰ ਦੀ ਰਿਪੋਟ ਅਨੁਸਾਰ ਹਾਲੇ ਵੀ ਬਠਿੰਡਾ ਗਰੀਨ ਜ਼ੋਨ ਵਿਚ
-68 ਡਰਾਇਵਰ ਕੰਡਕਟਰ ਵੀ ਭੇਜੇ ਇਕਾਂਤਵਾਸ ਵਿਚ
ਬਠਿੰਡਾ, 1 ਮਈ (ਵਿਸ਼ਵ ਵਾਰਤਾ )- ਜਿ਼ਲ੍ਹਾ ਬਠਿੰਡਾ ਤੋਂ ਸੁੱਕਰਵਾਰ ਨੂੰ ਸਿਹਤ ਵਿਭਾਗ ਨੇ ਕਰੋਨਾ ਨਾਲ ਸਬੰਧਤ 124 ਨਮੂਨੇ ਜਾਂਚ ਲਈ ਲਏ ਹਨ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਭੇਜੇ ਗਏ 85 ਅਤੇ ਵੀਰਵਾਰ ਨੂੰ ਭੇਜੇ ਗਏ 126 ਨਮੂਨਿਆਂ ਦੀ ਰਿਪੋਟ ਆਉਣ ਹਾਲੇ ਬਕਾਇਆ ਹੈ। ਜਦ ਕਿ ਜਿ਼ਲ੍ਹੇ ਵਿਚ 573 ਲੋਕਾਂ ਦੀ ਨੈਗੇਟਿਵ ਅਤੇ 2 ਦੀ ਰਿਪੋਟ ਇਸ ਤੋਂ ਪਹਿਲਾਂ ਪਾਜਿਟਵ ਆਈ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਿ਼ਲ੍ਹਿਆਂ ਦੇ ਜ਼ੋਨ ਸਬੰਧੀ ਜਾਰੀ ਸੂਚੀ ਵਿਚ ਬਠਿੰਡਾ ਨੂੰ ਗਰੀਨ ਜ਼ੋਨ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਬੰਦੀਆਂ ਨੂੰ ਲਾਗੂ ਕਰਨ ਵਿਚ ਸਹਿਯੋਗ ਕਰਨ ਅਤੇ ਜਦੋਂ ਵੀ ਘਰੋ ਬਾਹਰ ਨਿਕਲਣ ਲਾਜਮੀ ਤੌਰ ਤੇ ਮਾਸਕ ਪਾਉਣ। ਉਨ੍ਹਾਂ ਨੇ ਕਿਹਾ ਕਿ ਬਿਨ੍ਹਾਂ ਮਾਸਕ ਬਾਹਰ ਨਿਕਲਣ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਕਿਹਾ ਕਿ ਘਰ ਤੋਂ ਬਾਹਰ ਇਕ ਦੂਜੇ ਤੋਂ ਘੱਟੋਂ ਘੱਟ 2 ਮੀਟਰ ਦੂਰ ਰਹੋ। ਵਾਰ ਵਾਰ ਹੱਥ ਧੋਵੋ ਅਤੇ ਡਾਕਟਰੀ ਸਲਾਹਾਂ ਦਾ ਸਖ਼ਤੀ ਨਾਲ ਪਾਲਣ ਕਰੋ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਪੱ਼ਸਟ ਕੀਤਾ ਕਿ ਜਿ਼ਲ੍ਹੇ ਵਿਚ ਜ਼ੋ ਵੀ ਸ਼ਰਧਾਲੂ, ਵਿਦਿਆਰਥੀ ਅਤੇ ਮਜਦੂਰ ਬਾਹਰ ਤੋਂ ਆਏ ਹਨ ਸਭ ਦੇ ਟੈਸਟ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿੰਨ੍ਹਾਂ ਬੱਸਾਂ ਰਾਹੀਂ ਇਹ ਲੋਕ ਆਏ ਸਨ ਉਨ੍ਹਾਂ ਦੇ ਬਠਿੰਡਾ ਜਿ਼ਲ੍ਹੇ ਨਾਲ ਸਬੰਧਤ 68 ਡਰਾਇਵਰਾਂ ਕੰਡਕਟਰਾਂ ਨੂੰ ਵੀ ਇਕਾਂਤਵਾਸ ਵਿਚ ਰੱਖਿਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਹਰ ਉਪਾਅ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਸਹਿਯੋਗ ਕਰਨ।