ਫੈਡਰਲ ਚੋਣਾਂ 2022 ਲਾਈਵ ਅਪਡੇਟਸ: ਲੇਬਰ ਪਾਰਟੀ ਨੇ ਜਿੱਤੀ ਚੋਣ
ਐਂਥਨੀ ਅਲਬਾਨੀਜ਼ ਹੋਣਗੇ ਅਗਲੇ ਪ੍ਰਧਾਨ ਮੰਤਰੀ ,ਮੌਰੀਸਨ ਛੱਡਣਗੇ ਲਿਬਰਲ ਲੀਡਰ ਦਾ ਅਹੁਦਾ
ਚੰਡੀਗੜ੍ਹ, 21 ਮਈ (ਵਿਸ਼ਵ ਵਾਰਤਾ)-ਆਸਟ੍ਰੇਲੀਆਂ ਫੈਡਰਲ ਚੋਣਾਂ 2022 ਵਿੱਚ ਲੇਬਰ ਪਾਰਟੀ ਨੇ ਜਿੱਤ ਪ੍ਰਾਪਤ ਕਰ ਲਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਦੇਸ਼ ਦੀਆਂ ਚੋਣਾਂ ਵਿਚ ਹਾਰ ਮੰਨ ਲਈ ਹੈ। ਆਸਟ੍ਰੇਲੀਅਨ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਾਨੀਜ਼ ਆਸਟ੍ਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣਗੇ।