
ਜੈਤੋ,29 ਜੁਲਾਈ(ਰਘੂਨੰਦਨ ਪਰਾਸ਼ਰ ) ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਇਕ ਨਵੀਂ ਕੇਂਦਰੀ ਪ੍ਰੋਯੋਜਿਤ ਸਕੀਮ ਫਾਰਮੂਲਾਈਜੇਸਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਸਜੋ(ਐਫ.ਐਮ.ਈ.) ਸ਼ੁਰੂ ਕੀਤੀ ਗਈ ਹੈ ਜਿਸਦਾ ਮੰਤਵ ਛੋਟੇ ਤਰਜ਼ ‘ਤੇ ਲੱਗੇ ਅਸੰਗਠਿਤ ਫ਼ੂਡ ਪ੍ਰੋਸੈਸਿੰਗ ਉਦਯੋਗ ਯੂਨਿਟਾਂ ਦਾ ਆਯੁਨਿਕੀਕਰਣ ਅਤੇ ਯੋਗਤਾ ਨੂੰ ਵਧਾਉਣਾ ਹੈ। ਸਰਕਾਰੀ ਸੂਤਰਾਂ ਅਨੁਸਾਰ ਇਹ ਫੂਡ ਪ੍ਰੋਸੈਸਿੰਗ ਉਦਯੋਗ ਵਿਭਾਗ ਅਤੇ ਪੰਜਾਬ ਐਗਰੋ ਵੱਲੋਂ ਚਲਾਈ ਜਾ ਰਹੀ ਹੈ।ਸਕੀਮ ਦੇ ਪਹਿਲੇ ਪੜਾਅ ਵਿੱਚ ਮੁਢਲਾ ਪ੍ਰੀਖਣ ਕੀਤਾ ਜਾ ਰਿਹਾ ਹੈ ਜਿਸ ਵਿਚ ਹਰ ਜ਼ਿਲ੍ਹੇ ਇਕ ਫੂਡ ਪ੍ਰੋਡਕਣ ਚੁਣਿਆ ਜਾਣਾ ਹੈ। ਇਸ ਸਕੀਮ ਵਿਚ ਫ਼ੂਡ ਪ੍ਰੋਸੈਸਿੰਗ ਯੂਨਿਟਾਂ ਤੋਂ ਇਲਾਵਾ ਮੱਛੀ, ਡੇਅਰੀ, ਪੋਲਟਰੀ ਅਤੇ ਹੋਰ ਜੰਗਲੀ ਉਪਜ ਆਦਿ ਨਾਲ ਜੁੜੇ ਯੂਨਿਟ ਵੀ ਸ਼ਾਮਲ ਹਨ। ਸੂਤਰਾਂ ਅਨੁਸਾਰ ਇਸ ਸਬੰਧੀ ਅਸੰਗਠਿਤ ਯੂਨਿਟਾਂ ਦੇ ਉਧਮੀ ਕਿਸਾਨ ਉਤਪਾਦਕ ਸੰਗਠਨ, ਸਵੈ ਸਹਾਇਤਾ ਸਮੂਹ ਸਹਿਕਾਰੀ ਸੰਸਥਾਵਾਂ ਆਦਿ ਆਪਣੀਆਂ ਦਰਖ਼ਾਸਤਾਂ 15 ਅਗਸਤ ਤੱਕ ਮੇਲ਼ ਰਾਹੀਂ ਭੇਜ ਸਕਦੇ ਹਨ । ਇਸ ਸਕੀਮ ਅਧੀਨ ਯੂਨਿਟਾਂ ਨੂੰ ਪ੍ਰੋਜੈਕਟ ਲਾਗਤ ਦਾ 35 ਫੀਸਦੀ ਵੱਧ ਤੋਂ ਵੱਧ 10 ਲੱਖ ਰੁਪਏ ਸਬਸਿਡੀ ਵਜੋਂ ਦਿੱਤਾ ਜਾਵੇਗਾ।ਇਸ ਸਕੀਮ ਵਿਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ 60 – 40 ਦੇ ਅਨੁਪਾਤ ਨਾਲ ਵਿੱਤੀ ਸਹਿਯੋਗ ਰਹੇਗਾ।ਇਹ ਸਕੀਮ 5 ਸਾਲ ਲਈ ਹੈ ਜੋ ਸਾਲ 2020 ਤੋਂ 2025 ਤੱਕ ਚਾਲੂ ਰਹੇਗੀ।
Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ – ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ
Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ - ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ ਚੰਡੀਗੜ੍ਹ,...






















