
ਬੁਢਲਾਡਾ 11, ਅਪ੍ਰੈਲ(ਵਿਸ਼ਵ ਭਾਰਤਾ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਕਰੋਨਾ ਵਾਇਰਸ ਦੇ ਇਤਿਆਤ ਵਜੋਂ ਲਗਾਏ ਗਏ ਕਰਫਿਊ ਨੂੰ ਮੱਦੇਨਜਰ ਰੱਖਦਿਆਂ ਹਾੜੀ ਦੀ ਫਸਲ ਸੰਬੰਧੀ ਕਿਸਾਨਾਂ ਦੀ ਮੁਸ਼ਕਲਾਂ ਲਈ ਈ ਮੇਲ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ ਹੈ. ਇਸ ਸੰਬੰਧੀ ਜਾਣਕਾਰੀ ਦਿੰਦਿਆ ਜੱਥੇਬੰਦੀ ਦੇ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾ ਨੇ ਦੱਸਿਆ ਕਿ ਹੁਣ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ. ਮਾਨਸਾ ਜਿਲੇ ਵਿੱਚ ਜਿੱਥੇ ਝੋਨੇ ਦੀ ਬਿਜਾਈ ਹੁੰਦੀ ਹੈ ਨਾਲ ਹੀ ਅੱਧੇ ਹਿੱਸੇ ਵਿੱਚ ਨਰਮੇ ਦੀ ਫਸਲ ਦੀ ਬਿਜਾਈ ਵੀ ਕੀਤੀ ਜਾਦੀ ਹੈ. ਇਸ ਲਈ ਨਰਮੇ ਦੀ ਬਿਜਾਈ, ਹਰੇ ਚਾਰੇ ਦੀ ਬਿਜਾਈ ਲਈ ਨਹਿਰੀ ਪਾਣੀ ਦਾ ਯੋਗ ਪ੍ਰਬੰਧ ਕੀਤਾ ਜਾਵੇ। ਜੋ ਅੱਜ ਝੋਨੇ ਕਾਰਨ ਪਾਣੀ ਦਾ ਪੱਧਰ ਨੀਵਾਂ ਜਾ ਰਿਹਾ ਹੈ. ਇਸ ਨੂੰ ਰੋਕਣ ਲਈ ਨਰਮੇ ਦੀ ਫਸਲ ਨੂੰ ਤਵੱਜੋ ਦੇਣ ਲਈ ਨਰਮੇ ਦੇ ਬੀਜ, ਖਾਦਾਂ ਦਾ ਯੋਗ ਪ੍ਰਬੰਧ ਕੀਤਾ ਜਾਵੈ. ਜੋ ਕਣਕ ਦੀ ਕੰਬਾਇਨਾਂ ਰਾਹੀਂ ਵਡਾਈ ਹੋਵੇਗੀ ਉਸ ਦੀ ਤੂੜੀ ਬਣਾਉਣ ਲਈ ਨਾਲ ਦੀ ਨਾਲ ਹੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਕਿ ਨਰਮੇ ਦੀ ਫਸਲ ਸਹੀ ਸਮੇਂ ਤੇ ਬੀਜੀ ਜਾਵੇ. ਉਨ੍ਹਾਂ ਕਿਹਾ ਕਿ ਕਰੋਨਾ ਵਾਈਰਸ ਦੀ ਬਿਮਾਰੀ ਕਾਰਨ ਜੋ ਕਰਫਿਊ ਲੱਗਿਆ ਹੋਇਆ ਹੈ ਇਸ ਕਾਰਨ ਨਰਮੇ ਦਾ ਬੀਜ, ਖਾਦਾਂ, ਕੀਟਨਾਸ਼ਕ, ਹਰੇ ਚਾਰੇ ਦੇ ਬੀਜ ਮੰਡੀਆਂ ਵਿੱਚ ਦੁਕਾਨਾਂ ਤੇ ਨਹੀਂ ਪਹੁੰਚ ਰਹੇ. ਸੋ ਸਾਧਨਾਂ ਦਾ ਪ੍ਰਬੰਧ ਕਰਕੇ ਦੁਕਾਨਾਂ ਸਹਿਕਾਰੀ ਸਭਾਵਾਂ ਵਿਚ ਜਲਦੀ ਪੁੱਜਦੇ ਕੀਤੇ ਜਾਣ ਅਤੇ ਉਪਰੋਕਤ ਬੀਜਾਂ ਖਾਦਾਂ ਹਰੇ ਚਾਰੇ ਦੇ ਬੀਜਾਂ ਦੀ ਰੇਟ ਲਿਸਟ ਜਨਤਕ ਕੀਤੀ ਜਾਵੇ ਤਾਂ ਜੋ ਕਿ ਇਸ ਔਖੀ ਘੜੀ ਵਿੱਚ ਕੋਈ ਵਿਅਕਤੀ ਕਾਲਾਬਾਜ਼ਾਰੀ ਨਾ ਕਰ ਸਕੇ ਅਤੇ ਕਣਕ ਦੀ ਤੁਲਾਈ ਫਰਸੀ ਕੰਡਿਆਂ ਰਾਹੀਂ ਕਰਵਾ ਕੇ ਮੰਡੀਆਂ ਵਿਚ ਲੁਹਾਈ ਜਾਵੇ ਤਾਂ ਜੋ ਕਿ ਮੰਡੀਆਂ ਵਿੱਚ ਇਕੱਠ ਹੋਣ ਤੋ ਬਚਾ ਹੋ ਸਕੇ.
26 ਨਵੰਬਰ ਨੂੰ ‘ਆਪ‘ ਦੇ 14ਵੇਂ ਸਥਾਪਨਾ ਦਿਵਸ ’ਤੇ ਮੋਗਾ ਵਿੱਚ ਹੋਵੇਗੀ ਵੱਡੀ ਰੈਲੀ ; ਪਾਰਟੀ ਆਪਣੇ ਚੋਣ ਪ੍ਰਚਾਰ ਦਾ ਕਰੇਗੀ ਰਸਮੀ ਆਗਾਜ਼
ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ) ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਮ ਆਦਮੀ ਪਾਰਟੀ 26 ਨਵੰਬਰ ਨੂੰ ਮੋਗਾ ਤੋਂ ਆਪਣੇ...





















