ਬਲਾਚੌਰ 4 ਅਪ੍ਰੈਲ (ਵਿਸ਼ਵ ਵਾਰਤਾ /ਰਮਨਦੀਪ ਸਿੰਘ ਬਹਿਲ ) 69 ਸਾਲਾਂ ਅਮਰੀਕ ਸਿੰਘ ਪੁੱਤਰ ਸਵਰਗੀ ਊਧਮ ਸਿੰਘ ਵਾਸੀ ਪਿੰਡ ਮੰਢਿਆਣੀ ਦੀ ਇੰਗਲੈਂਡ ਵਿਚ ਅਚਾਨਕ ਸਦੀਵੀ ਵਿਛੋੜਾ ਦੇ ਗਏ । ਗਿਲਫੋਰਡ ਦੇ ਨਿਵਾਸੀ ਅਮਰੀਕ ਸਿੰਘ ਨੂੰ ਸਵੇਰੇ ਸਮੇਂ ਕੁੱਝ ਤਕਲੀਫ ਹੋਈ ਅਤੇ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਸਦੀਵੀ ਵਿਛੋੜਾ ਦੇ ਗਏ । ਅਮਰੀਕ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ। ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗਿਆ।ਇਥੇ ਜਿਕਰਯੋਗ ਹੈ ਕਿ ਸ ਅਮਰੀਕ ਸਿੰਘ ਸ਼ਹੀਦ ਊਧਮ ਸਿੰਘ ਪ੍ਰੈੱਸ ਵੈਲਫੇਅਰ ਕਲੱਬ ਬਲਾਚੌਰ ਦੇ ਮੁੱਖ ਸਲਾਹਕਾਰ, ਪੰਜਾਬੀ ਸਾਹਿਤ ਮੰਚ ਬਲਾਚੌਰ ਦੇ ਜਨਰਲ ਸਕੱਤਰ ਅਤੇ ਬਲਾਚੌਰ ਤੋਂ ਅਜੀਤ ਸਮੂਹ ਦੇ ਪੱਤਰਕਾਰ ਦੀਦਾਰ ਸਿੰਘ ਬਲਾਚੌਰੀਆ ਦੇ ਸਤਿਕਾਰਯੋਗ ਮਾਮਾ ਜੀ ਸਨ।
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ 2 ਪੀ.ਸੀ.ਐਸ. ਅਧਿਕਾਰੀ ਕੀਤੇ ਇੱਧਰੋਂ-ਉੱਧਰ ਚੰਡੀਗੜ੍ਹ, 05...