
ਜੈਤੋ,22ਜੁਲਾਈ (ਰਘੂਨੰਦਨ ਪਰਾਸ਼ਰ)ਥਾਣਾ ਜੈਤੋ ਦੇ ਮੁੱਖੀ ਸਬ-ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਜੈਤੋ ਦੇ ਇਕ ਪਰਿਵਾਰ ਦੀ ਇਕ 35ਸਾਲਾ ਔਰਤ ਵੱਲੋਂ ਬੱਸ ਸਟੈਂਡ ਜੈਤੋ ਨੇੜੇ ਮੋਬਾਇਲਾਂ ਦੀ ਦੁਕਾਨ ਕਰਦੇ ਅਤੇ ਇਕ ਅਖਬਾਰ ਵਿੱਚ ਰਿਪੋਰਟ ਦੇ ਤੌਰ ‘ਤੇ ਕੰਮ ਕਰਦੇ ਉਪਰ ਜਬਰ – ਜਨਾਹ ਕਰਨ ਅਤੇ ਬਲੈਕਮੇਲਿੰਗ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੀੜਤ ਔਰਤ ਦੇ ਬਿਆਨਾਂ ਅਨੁਸਾਰ ਪੱਤਰਕਾਰ ਪਿਛਲੇ ਲੰਮੇ ਸਮੇਂ ਤੋਂ ਪੱਤਰਕਾਰੀ ਦੀ ਧੋਸ ਦਿਖਾ ਕੇ, ਉਸ ਦੀ ਮਰਜ਼ੀ ਤੋਂ ਬਗੈਰ ਜਬਰ – ਜਨਾਹ ਕਰਦਾ ਰਿਹਾ ਸੀ ਅਤੇ ਉਸਦੀਆਂ ਅਸ਼ਲੀਲ ਤਸਵੀਰਾਂ ਮੋਬਾਇਲ ਵਿੱਚ ਰੱਖ ਕੇ ਬਲੈਕਮੇਲ ਵੀ ਕਰਦਾ ਆ ਰਿਹਾ ਸੀ। ਬਦਨਾਮ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰਦੇ ਹੋਏ ਕਰੀਬ 25 ਤੋਲੇ ਸੋਨਾ ਵੀ ਲੈ ਲਿਆ ਸੀ। ਔਰਤ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦੀਆਂ ਵਧੀਕੀਆਂ ਤੋਂ ਅੱਕ ਕੇ ਅਖ਼ੀਰ ਅਪਣਾ ਹੌਸਲਾ ਕਰ ਕੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਅਤੇ ਆਪਣੇ ਪਤੀ ਸਮੇਤ ਪੁਲਿਸ ਕੋਲ ਆ ਕੇ ਇਨਸਾਫ ਲਈ ਬੇਨਤੀ ਕੀਤੀ।ਸਬ – ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਦੇ ਖਿਲਾਫ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Delhi ਦੇ ਇੱਕ ਗੁਰਦੁਆਰਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ
Delhi ਦੇ ਇੱਕ ਗੁਰਦੁਆਰਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਪੱਛਮੀ ਦਿੱਲੀ ਦੇ...






















