– ਐਸੋਸੀਏਸ਼ਨ ਵਲੋਂ ਜਿਲ੍ਹਾ ਪ੍ਰਸ਼ਾਸਨ ਅਤੇ ਵਪਾਰ ਮੰਡਲ ਦਾ ਧੰਨਵਾਦ
ਪਟਿਆਲਾ 19 ਮਈ ( ਵਿਸ਼ਵ ਵਾਰਤਾ) : ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਨਰੇਸ਼ ਸਿੰਗਲਾ ਦੀ ਅਗਵਾਈ ਹੇਠ
ਹੋਈ ਇੱਕ ਅਹਿਮ ਮੀਟਿੰਗ ਵਿੱਚ ਸਿੰਗਲਾ ਨੇ ਪੰਜਾਬ ਸਰਕਾਰ ਤੋਂ ਸਮੁਚੇ ਪੰਜਾਬ ਦੇ ਰੇਡੀਮੇਡ ਗਾਰਮੇਂਟ ਵਪਾਰੀਆਂ ਨੂੰ ਆਰਥਿਕ ਪੈਕੇਜ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਗਾਰਮੇਂਟ ਵਪਾਰੀਆਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਜਿਸ ਦੀ ਭਰਪਾਈ ਕਰਨਾ ਮੁਸ਼ਕਲ ਹੈ। ਜਿਵੇਂ ਸਰਕਾਰ ਨੇ ਹੋਰ ਉਦਯੋਗਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ, ਉਸੇ ਤਰ੍ਹਾਂ ਗਾਰਮੇਂਟ ਵਪਾਰੀਆਂ ਦੀ ਵੀ ਸਹਾਇਤਾ ਕਰਕੇ ਉਨ੍ਹਾ ਨੂੰ ਵੀ ਇਸ ਸੰਕਟ ਦੀ ਘੜੀ ਵਿਚੋਂ ਕੱਢਿਆ ਜਾਵੇ। ਇਸ ਮੌਕੇ ਚੇਅਰਮੈਨ ਨਰੇਸ਼ ਸਿੰਗਲਾ, ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਰਕੇਸ਼ ਗੁਪਤਾ,
ਧਰਮਪੂਰਾ ਮਾਰਕਿਟ ਐਸੋ: ਦੇ ਪ੍ਰਧਾਨ ਸੂਰਜ ਭਾਟੀਆ ਵਲੋਂ ਕਰੋਨਾ ਮਹਾਮਾਰੀ ਦੇ ਔਖੇ ਸਮੇਂ ਵਿੱਚ ਡੀ.ਸੀ ਪਟਿਆਲਾ, ਐਸ.ਐਸ.ਪੀ ਪਟਿਆਲਾ, ਕਮਿਸ਼ਨਰ ਨਗਰ ਨਿਗਮ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਨਰੇਸ਼ ਸਿੰਗਲਾ ਨੇ ਕਿਹਾ ਕਿ ਸਮੁੱਚੀਆਂ ਐਸੋਸੀਏਸ਼ਨਾਂ ਅਤੇ ਪਟਿਆਲਾ ਵਪਾਰ ਮੰਡਲ ਨੇ ਵਪਾਰੀਆਂ ਦੀਆਂ ਮੰਗਾਂ ਨੂੰ ਸਰਕਾਰ ਕੋਲ ਬੁਲੰਦ ਕਰਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ, ਨਾਲ ਹੀ ਉਹਨਾ ਨੇ ਸਮੁੱਚੇ ਜਿਲਾ ਪ੍ਰਸ਼ਾਸਨ ਦੀ ਤਾਰੀਫ ਕਰਦਿਆ ਕਿਹਾ ਕਿ ਪ੍ਰਸ਼ਾਸਨ ਨੇ ਸਮੇਂ-ਸਮੇਂ ਤੇ ਸਰਕਾਰ ਵਲੋਂ ਜਾਰੀ ਹਦਾਇਤਾ ਨਾਲ ਇਸ ਔਖੀ ਘੜੀ ਵਿੱਚ ਪਟਿਆਲਵੀਆਂ ਦਾ ਸਾਥ ਦਿੱਤਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਐਸੋਸੀਏਸ਼ਨ ਭਵਿੱਖ ਵਿੱਚ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਦੀ ਪੂਰੀ ਤਰਾਂ ਨਾਲ ਪਾਲਣਾ ਕਰੇਗੀ। ਇਸ ਮੌਕੇ ਬਨੀ, ਟੌਨੀ, ਖੰਨਾ, ਰਿਸ਼ੂ,ਕਾਕਾ,ਕਮਲ ਅਤੇ ਅਕਾਲ ਆਦਿ ਮੈਂਬਰ ਹਾਜਰ ਸਨ।