ਪੰਜਾਬ ਵਿੱਚ ਹੁਣ ਸਿਰਫ ਕਾਨੂੰਨ ਦਾ ਰਾਜ ਚੱਲੇਗਾ – ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ,19ਫਰਵਰੀ(ਵਿਸ਼ਵ ਵਾਰਤਾ)- ਪੰਜਾਬ ਵਿਚ ਅਪਰਾਧਿਕ ਮਾਮਲੇ ਘਟੇ ਹਨ ਤੇ ਹਾਲਾਤਾਂ ਵਿਚ ਸੁਧਾਰ ਹੋਇਆ ਹੈ, ਇਸ ਗੱਲ ਦਾ ਦਾਅਵਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਸ਼ਲ ਮੀਡੀਆ ਤੇ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਵਿਚ ਇਕ ਮੀਡੀਆ ਰਿਪੋਰਟ ਨਾਲ ਸਾਂਝੀ ਕਰਦਿਆਂ ਲਿਖਿਆ ” ਅਸੀਂ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਪੰਜਾਬ ਦੀ ਅਮਨ-ਕਾਨੂੰਨ ਨੂੰ ਲੈ ਕੇ ਜੋ ਕੰਮ ਕੀਤਾ ਹੈ, ਉਸ ਦੇ ਨਤੀਜੇ ਸਭ ਦੇ ਸਾਹਮਣੇ ਹਨ। ਐੱਨ.ਸੀ.ਬੀ. ਦੀਆਂ ਰਿਪੋਰਟਾਂ ਮੁਤਾਬਕ ਪੰਜਾਬ ਵਿੱਚ ਅਪਰਾਧਿਕ ਮਾਮਲਿਆਂ ਵਿੱਚ ਸੁਧਾਰ ਹੋਇਆ ਹੈ। ਇਹ ਬਹੁਤ ਹੀ ਚੰਗੀ ਖ਼ਬਰ ਹੈ। ਪੰਜਾਬ ਵਿੱਚ ਹੁਣ ਸਿਰਫ ਕਾਨੂੰਨ ਦਾ ਰਾਜ ਚੱਲੇਗਾ। “
एक साल से भी कम समय में पंजाब की क़ानून व्यवस्था पर जो हमने काम किया है उसके नतीजे सभी के सामने हैं.. NCB की रिपोर्ट्स के अनुसार पंजाब में आपराधिक मामलों में सुधार देखने को मिला .पंजाबियों के लिए यह एक बहुत अच्छी ख़बर है .अब पंजाब में सिर्फ़ क़ानून का राज चलेगा..@ArvindKejriwal pic.twitter.com/fgrC0CBzuL
— Bhagwant Mann (@BhagwantMann) February 19, 2023