ਪੰਜਾਬ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਪੜ੍ਹੋ ਰਿਕਟਰ ਪੈਮਾਨੇ ਤੇ ਮਾਪੀ ਗਈ ਕਿੰਨੀ ਤੀਬਰਤਾ
ਚੰਡੀਗੜ੍ਹ,28 ਜੂਨ(ਵਿਸ਼ਵ ਵਾਰਤਾ)-ਅੱਜ ਸਵੇਰੇ ਕਰੀਬ 10 ਵਜੇ ਸੂਬੇ ‘ਚ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਬਹੁਤੇ ਖ਼ਤਰਨਾਕ ਨਹੀਂ ਸਨ ਪਰ ਫਿਰ ਵੀ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਭੂ-ਵਿਗਿਆਨੀਆਂ ਦੇ ਅਨੁਸਾਰ, ਰਿਐਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.9 ਮਾਪੀ ਗਈ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਭੂਚਾਲ ਦਾ ਕੇਂਦਰ ਪਾਕਿਸਤਾਨ ਦੇ ਲਾਹੌਰ ਸ਼ਹਿਰ ਤੋਂ ਕਰੀਬ 18 ਕਿਲੋਮੀਟਰ ਦੂਰ ਸੀ। ਜਿਸ ਕਾਰਨ ਪਾਕਿਸਤਾਨ ਦੇ ਨਾਲ ਨਾਲ ਭਾਰਤ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ।
ਇੱਥੇ ਹੀ ਦੱਸਣਯੋਗ ਹੈ ਕਿ 18 ਜੂਨ ਨੂੰ ਅਫਗਾਨਿਸਤਾਨ ‘ਚ ਜ਼ਬਰਦਸਤ ਭੂਚਾਲ ਆਇਆ ਸੀ, ਜਿਸ ਕਾਰਨ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਇਸ ਭੂਚਾਲ ਕਾਰਨ ਅਫਗਾਨਿਸਤਾਨ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।






















