ਚੰਡੀਗੜ੍ਹ (ਵਿਸ਼ਵ ਵਾਰਤਾ): ਅੱਜ ਪੰਜਾਬ ਸ਼ਾਮ ਨੂੰ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਵੇਗਾ। ਸੋਂਹ ਚੁੱਕ ਸਮਾਰੋਹ ਸ਼ਾਮ 6 ਵਜੇ ਰਾਜ ਭਾਵਾਂ ਵਿਚ ਹੋਵੇਗਾ ਜਿੱਥੇ 9 ਨਵੇਂ ਮੰਤਰੀ ਸਹੁੰ ਚੁੱਕਣਗੇ।
ਸੂਤਰਾਂ ਤੋਂ ਸ਼ੁਰੂਆਤੀ ਜਾਣਕਾਰੀ ਅਨੁਸਾਰ ਮੰਤਰਾਲਿਆਂ ਦੀ ਵੰਡ ਦੀ ਸੰਭਾਵਨਾ ਇਸ ਪ੍ਰਕਾਰ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੇਲ ਵਿਭਾਗ ਮਿਲੇਗਾ। ਓ. ਪੀ. ਸੋਨੀ ਨੂੰ ਸ਼ਹਿਰੀ ਵਿਕਾਸ ਮਿਲਣ ਦੀ ਸੰਭਾਵਨਾ ਹੈ। ਸੁਖਵਿੰਦਰ ਸਿੰਘ ਸਰਕਾਰੀਆ ਨੂੰ ਮਾਲੀਆ ਅਤੇ ਬਿਜਲੀ ਮੰਤਰਾਲੇ ਮਿਲਣ ਦੀ ਸੰਭਾਵਨਾ ਹੈ। ਭਾਰਤ ਭੂਸ਼ਣ ਆਸ਼ੂ ਨੂੰ ਫੂਡ ਸਪਲਾਈ, ਬਲਬੀਰ ਸਿੰਘ ਸਿੱਧੂ ਨੂੰ ਟਰਾਂਸਪੋਰਟ ਮੰਤਰਾਲਾ, ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੇਡਾਂ ਅਤੇ ਯੂਥ ਵੇਲਫ਼ਰੇ , ਗੁਰਪ੍ਰੀਤ ਕਾਂਗੜ ਨੂੰ ਸਿੰਚਾਈ ਅਤੇ ਵਿਜੇ ਇੰਦਰ ਸਿੰਗਲਾ ਨੂੰ ਲੋਕ ਨਿਰਮਾਣ ਵਿਭਾਗ ਮਿਲਣ ਦੀ ਸੰਭਾਵਨਾ ਹੈ।
ਦੋਵੇਂ ਰਾਜ ਮੰਤਰੀ ਅਰੁਨਾ ਚੌਧਰੀ ਅਤੇ ਰਜ਼ੀਆ ਸੁਲਤਾਨਾ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜ ਦਿੱਤਾ ਜਾ ਰਿਹਾ ਹੈ ਦੇ ਮੰਤਰਾਲਿਆਂ ਵਿਚ ਵੀ ਬਾਦਲ ਦੀ ਸੰਭਾਵਨਾ ਹੈ।
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਪਸ਼ੂ ਪਾਲਣ ਵਿਭਾਗ ਮਿਲਣ ਦੀ ਸੰਭਾਵਨਾ ਹੈ।