ਬਲਾਚੌਰ ਇਲਾਕੇ ਦੇ ੧੩ ਜਵਾਨਾਂ ਨੇ ਪੀਤਾ ਸੀ ਸ਼ਹਾਦਤ ਦਾ ਜਾਮ
ਬਲਾਚੌਰ, ੧੬ ਅਕਤੂਬਰ –( ਵਿਸ਼ਵ ਵਾਰਤਾ)- ਪੰਜਾਬ ਅੰਦਰ ਅੱਤਵਾਦ ਦੇ ਦੌਰ ਦੌਰਾਨ ਅਮਨ ਸ਼ਾਂਤੀ ਬਰਕਰਾਰ ਰੱਖਣ ਹਿੱਤ ਬਲਾਚੌਰ, ਪੋਜੇਵਾਲ ਅਤੇ ਕਾਠਗੜ੍ਹ ਇਲਾਕੇ ਨਾਲ ਸੰਬਧਤ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਦਿੱਤੀ ਸ਼ਹਾਦਤ ਅੱਜ ਵੀ ਲੋਕਾਂ ਦੇ ਜਿਹਨ ਅੰਦਰ ਹੈ,ਕਿaਕਿ ਸ਼ਹੀਦ ਸਮੁੱਚੀ ਕੌਮ ਦਾ ਸਰਮਾਇਆ ਹੁੰਦੇ ਹਨ,ਇਹ ਵਿਚਾਰ ਉੱਪ ਪੁਲਿਸ ਕਪਤਾਨ ਬਲਾਚੌਰ ਸ਼੍ਰੀ ਰਾਜਪਾਲ ਸਿੰਘ ਹੁੰਦਲ ਨੇ ਅੱਜ ਐਮ ਆਰ ਸਿਟੀ ਵਿਦਿਅਕ ਅਦਾਰੇ ਵਿੱਖੇ ਵਿਸ਼ੇਸ਼ ਯਾਦਗਾਰੀ ਸਮਾਗਮ ਮੌਕੇ ਪ੍ਰਗਟ ਕੀਤੇ।ਉਨ੍ਹਾਂ ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਦੱਸਿਆਂ ਕਿ ਬਲਾਚੌਰ ਤਹਿਸੀਲ ਨਾਲ ਸੰਬਧਤ ੧੩ ਜਵਾਨਾਂ ਜਿਨ੍ਹਾਂ ਵਿੱਚ ਥਾਣਾ ਬਲਾਚੌਰ ਦੇ ੪,ਕਾਠਗੜ੍ਹ ਦੇ ੫ ਅਤੇ ਪੋਜੇਵਾਲ ਦੇ ੪ ਜਵਾਨ ਸ਼ਾਮਿਲ ਹਨ।ਉਨ੍ਹਾਂ ਦੱਸਿਆਂ ਕਿ ਇਨ੍ਹਾਂ ਯੌਧਿਆ ਵਿੱਚ ਸ਼ਹੀਦ ਇੰਸਪੈਕਟਰ ਹਰਜੀਤ ਸਿੰਘ ਉਰਫ ਗਬਰ ਸਿੰਘ ਵਾਸੀ ਪਿੰਡ ਲੋਹਟ, ਸ਼ਹੀਦ ਸਿਪਾਹੀ ਕੇਵਲ ਸਿੰਘ ਵਾਸੀ ਰੱਕੜਾਂ, ਸ਼ਹੀਦ ਸਿਪਾਹੀ ਜਗਦੀਸ਼ ਸਿੰਘ ਵਾਸੀ ਲੋਹਟਾਂ, ਸ਼ਹੀਦ ਹੋਮ ਗਾਰਡ ਜਵਾਨ ਅਜੀਤ ਸਿੰਘ ਵਾਸੀ ਨਿਆਣਾ ਬੇਟ, ਸ਼ਹੀਦ ਏ ਅੇਸ ਆਈ ਪ੍ਰੇਮ ਚੰਦ ਵਾਸੀ ਬਣਾ, ਸ਼ਹੀਦ ਏ ਐਸ ਆeੂ ਪ੍ਰਕਾਸ਼ ਚੰ ਵਾਸੀ ਰੈਲਮਾਜਰਾ, ਸ਼ਹੀਦ ਸਿਪਾਹੀ ਰੋਸ਼ਨ ਲਾਲ ਵਾਸੀ ਥਾਨਵਾਲਾ, ਸ਼ਹੀਦ ਸਿਪਾਹੀ ਰਾਮ ਜੀ ਦਾਸ ਵਾਸੀ ਬਾਗੋਵਾਲ, ਸ਼ਹੀਦ ਏ ਐਸ ਆeੂ ਰਾਮ ਸਰੂਪ ਵਾਸੀ ਪਿੰਡ ਟੋਰੋਵਾਲ, ਸ਼ਹੀਦ ਸਿਪਾਹੀ ਜਸਪਾਲ ਸਿੰਘ ਵਾਸੀ ਝੰਡੂਪੁਰ, ਸ਼ਹੀਦ ਕਾਂਸਟੇਬਲ ਨੰਬਰ ੦੨ ਹੁਸਨ ਲਾਲ ਵਾਸੀ ਚਾਂਦਪੁਰ ਰੁੜਕੀ ਅਤੇ ਸ਼ਹੀਦ ਸਿਪਾਹੀ ਪਰਮਜੀਤ ਸਿੰਘ ਵਾਸੀ ਚੰਦਿਆਣੀ ਖੁਰਦ ਆਦਿ ਸ਼ਾਮਿਲ ਹਨ।ਇਸ ਮੌਕੇ ਥਾਣਾ ਬਲਾਚੌਰ ਸਿਟੀ ਦੇ ਵਧੀਕ ਮੁੱਖੀ ਸਤਨਾਮ ਸਿੰਘ, ਥਾਣਾ ਸਦਰ ਬਲਾਚੌਰ ਦੇ ਇੰਸਪੈਕਟਰ ਰਮਨ ਕੁਮਾਰ, ਥਾਣਾ ਕਾਠਗੜ੍ਹ ਦੇ ਮੁੱਖੀ ਇੰਸਪੈਕਟਰ ਗੁਰਮੁਖ ਸਿੰਘ ਤੋਂ ਇਲਾਵਾ ਐਮ ਆਰ ਸਿਟੀ ਪਬਲਿਕ ਸੀਨੀਅਰ ਸੈਂਕਡਰੀ ਸਕੂਲ ਬਲਾਚੌਰ ਦੇ ਚੇਅਰਮੈਨ ਰਾਮ ਜੀ ਦਾਸ ਅਤੇ ਹੋਰ ਹਾਜਿਰ ਸਨ।
ਕੈਪਸ਼ਨ-ਸ਼ਹੀਦ ਜਵਾਨਾਂ ਸੰਬਧੀ ਜਾਣਕਾਰੀ ਦਿੰਦੇ ਹੋਏ ਬਲਾਚੌਰ ਦੇ ਡੀਐਸਪੀ ਰਾਜਪਾਲ ਸਿੰਘ ਹੁੰਦਲ ਫੋਟੋ- ਵਿ.ਵਾ
ਇਸ ਵਾਰ ਪੀਲੇ ਕਾਰਡਾਂ ਵਾਲੇ ਪੱਤਰਕਾਰ ਵੀ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਵੋਟ
ਚੰਡੀਗੜ੍ਹ 7 ਮਈ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਅੱਜ ਪੀਲੇ ਕਾਰਡਾਂ ਵਾਲੇ ਪੱਤਰਕਾਰ ਨੂੰ ਵੀ ਪੋਸਟਲ ਬੈਲਟ ਰਾਹੀਂ...