ਚੰਡੀਗੜ੍ਹ 9 ਅਪ੍ਰੈਲ (ਵਿਸ਼ਵ ਵਾਰਤਾ)ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਨੇ ਇੱਕ ਸ਼ਾਂਝੇ ਬਿਆਨ ਵਿੱਚ ਉਨਾਂ ਕਿਹਾ ਕਿ ਉਹ ਕਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਕੋਈ ਵੀ ਵਾਦ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੁੰਦੇ ਪਰ ਗੁਜਰਾਤ ਦੇ ਬਾਰਡਰ ਤੇ ਫ਼ਸੇ ਭੁੱਖੇ ਭਾਣੇ 250 ਦੇ ਕਰੀਬ ਟਰੱਕ ਡਰਾਈਵਰਾਂ ਦੀ ਮੁਸੀਬਤ ਸਮੇਂ ਉਹ ਚੁੱਪ ਵੀ ਨਹੀਂ ਬੈਠ ਸਕਦੇ ਕਿਉਂਕਿ ਉਥੋਂ ਦੇ ਸਥਾਨਕ ਲੋਕਾਂ ਤੇ ਢਾਬਿਆਂ ਵਾਲਿਆਂ ਵਲੋਂ ਵਲੀ ਕੰਧਾਰੀ ਦਾ ਰੂਪ ਧਾਰਨ ਕਰ ਕੇ ਪੰਜਾਬ ਦੇ ਟਰੱਕ ਡਰਾਈਵਰਾਂ ਲੲੀ ਪਾਣੀ ਦੀਆਂ ਟੂਟੀਆਂ ਤੱਕ ਬੰਦ ਕਰ ਦਿੱਤੀਆਂ ਹਨ । ਟਰੱਕ ਡਰਾਈਵਰਾਂ ਦੇ ਕੋਲ ਆਪਣਾ ਰਸਦ ਪਾਣੀ ਵੀ ਖ਼ਤਮ ਹੋ ਚੁੱਕਾ ਹੈ ਇਸ ਸਬੰਧੀ ਟਰੱਕ ਡਰਾਈਵਰਾਂ ਨੇ ਇੱਕ ਵੀਡੀਓ ਬਣਾਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ ਸੋ ਸਾਡੇ ਕੋਲ ਵੀ ਮੌਜੂਦ ਹਨ । ਇਸ ਲਈ ਇਸ ਅੌਖੀ ਘੜ੍ਹੀ ਅਸੀਂ ਉਨ੍ਹਾਂ ਦੀ ਬਾਂਹ ਨਹੀਂ ਫੜ੍ਹਾਗੇ ਫਿਰ ਹੋਰ ਕੌਣ ਫੜ੍ਹੇਗਾ ? ਇਸ ਸਬੰਧੀ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ।
ੳੁਨ੍ਹਾਂ ਕਿਹਾ ਇੱਕ ਪਾਸੇ ਸਾਡੇ ਪੰਜਾਬੀ ਟਰੱਕ ਡਰਾਈਵਰ ਗੁਜਰਾਤ ਦੇ ਬਾਰਡਰ ਤੇ ਇੱਕ ਇੱਕ ਰੋਟੀ ਤੇ ਪਾਣੀ ਦੀ ਤਿਪ ਤਿਪ ਲੲੀ ਤਰਸ ਰਹੇ ਹਨ ਜਦੋਂ ਕਿ ਦੂਜੇ ਪਾਸੇ ਪੰਜਾਬ ਵਿੱਚ ਬਿਹਾਰ ਤੇ ਯੂ ਪੀ ਦੇ ਲੋਕਾਂ ਨੇ ਪੰਜਾਬ ਸਰਕਾਰ ਸਿੱਖ ਤੇ ਪੰਜਾਬੀ ਦਾਨੀਆਂ ਕੋਲੋਂ ਦੋ ਦੋ ਮਹੀਨਿਆਂ ਦਾ ਰਾਸ਼ਨ ਇਕੱਠਾ ਕਰ ਲਿਆ ਹੈ ਇਹਨਾਂ ਵਿੱਚੋਂ ਕੁਝ ਲੋਕਾਂ ਨੇ ਇਸ ਜ਼ਮਾ ਰਾਸ਼ਨ ਵਿੱਚੋ ਦੁਕਾਨਾਂ ਤੇ ਵੇਚਣਾ ਸ਼ੁਰੂ ਕਰ ਦਿੱਤਾ ਹੈ ਇਸ ਸੰਬੰਧੀ ਵੀ ਸੋਸ਼ਲ ਮੀਡੀਏ ਤ ਇੱਕ ਵੀਡੀਓ ਵਾਇਰਲ ਹੋਈ ਹੈ। ਉਸਦੀ ਵੀਡੀਓ ਸਾਡੇ ਕੋਲ ਵੀ ਮੌਜੂਦ ਹੈ ।
ਉਨ੍ਹਾਂ ਕਿਹਾ ਬਿਹਾਰ ਤੇ ਯੂ ਪੀ ਦੇ ਮੁੱਖ ਮੰਤਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਾਰ ਵਾਰ ਫੋਨ ਕਰਕੇ ਪੰਜਾਬ ਵਿੱਚ ਬਿਹਾਰ ਤੇ ਯੂ ਪੀ ਦੇ ਲੋਕਾਂ ਨੂੰ ਹਰ ਸੁੱਖ ਸਹੂਲਤ ਦਿਵਾ ਰਹੇ ਹਨ । ਇਸੇ ਤਰ੍ਹਾਂ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਨ ਕਿ ਉਹ ਸੰਬੰਧਿਤ ਰਾਜਾ ਦੇ ਮੁੱਖ ਮੰਤਰੀਆਂ ਨਾਲ ਫੋਨ ਤੇ ਸੰਪਰਕ ਕਰਕੇ ਪੰਜਾਬ ਦੇ ਟਰੱਕ ਡਰਾਈਵਰਾਂ ਦੇ ਰਾਸ਼ਨ ਪਾਣੀ ਤੇ ਸੁਰੱਖਿਆ ਯਕੀਨੀ ਬਣਾਉਣ ਦੇ ਪ੍ਰਬੰਧ ਕਰਵਾਉੱਣ। ਬਦਲਵੇਂ ਪ੍ਰਬੰਧਾਂ ਵਜੋਂ ਪੰਜਾਬ ਸਰਕਾਰ ਹੈਲੀਕਾਪਟਰਾਂ ਰਾਹੀਂ ਵੀ ਰਸਦ ਪਾਣੀ ਪਹੁੰਚਾ ਸਕਦੀ ਹੈ ।
ਉਨ੍ਹਾਂ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਅਪੀਲ ਕਰਦਿਆਂ ਕਿਹਾ ਉਹ ਵੀ ਜਿਸ ਤਰ੍ਹਾਂ ਹੋਵੇ ਟਰੱਕ ਡਰਾਈਵਰਾਂ ਲੲੀ ਲੰਗਰ ਪਾਣੀ ਦਾ ਪ੍ਰਬੰਧ ਕਰਵਾਉੱਣ ।