ਚੰਡੀਗੜ, 22 ਸਤੰਬਰ – ਪੰਜਾਬ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਹਨਾਂ ਚੋਣਾਂ ਵਿਚ ਇਸ ਸਮੇਂ ਕਾਂਗਰਸ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ।
ਇਸ ਦੌਰਾਨ ਤਾਜ਼ਾ ਸਮਾਚਾਰ ਇਹ ਹੈ ਕਿ ਪੰਚਾਇਤ ਸੰਮਤੀ ਚੋਣਾਂ ਵਿਚ ਕੁੱਲ 2972 ਬਲਾਕ ‘ਚੋਂ ਕਾਂਗਰਸ 595 ਸੀਟਾਂ ਜਿੱਤ ਚੁੱਕੀ ਹੈ, ਜਦਕਿ ਅਕਾਲੀ ਦਲ 65 ਅਤੇ ਆਮ ਆਦਮੀ ਪਾਰਟੀ ਕੇਵਲ 2 ਸੀਟਾਂ।
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਇਸ ਤਰ੍ਹਾਂ ਹਨ। ਕੁੱਲ 354 ਜ਼ੋਨ ‘ਚੋਂ ਕਾਂਗਰਸ ਹੁਣ ਤੱਕ 46, ਅਕਾਲੀ ਦਲ 4 ਸੀਟਾਂ ਉਤੇ ਜੇਤੂ ਰਹੀ ਹੈ।