ਚੰਡੀਗੜ੍ਹ/ਫਹਿਤਗੜ੍ਹ ਸਾਹਿਬ, 21 ਦਸੰਬਰ – ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ| ਇਸ ਦੌਰਾਨ ਧੁੰਦ ਕਾਰਨ ਆਵਾਜਾਈ ਵਿਵਸਥਾ ਪ੍ਰਭਾਵਿਤ ਰਹੀ ਅਤੇ ਵਾਹਨ ਧੀਮੀ ਗਤੀ ਵਿਚ ਚਲਦੇ ਨਜ਼ਰ ਆਏ| ਧੁੰਦ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ|
ਇਸੇ ਦੌਰਾਨ ਅੱਜ ਫਤਿਹਗੜ੍ਹ ਸਾਹਿਬ ਵਿਚ ਧੁੰਦ ਕਾਰਨ 15 ਗੱਡੀਆਂ ਆਪਸ ਵਿਚ ਟਕਰਾ ਗਈਆਂ| ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ| ਪਰ ਇਸ ਹਾਦਸੇ ਕਾਰਨ ਵਾਹਨਾਂ ਨੂੰ ਭਾਰੀ ਨੁਕਸਾਨ ਪੁੱਜਾ|
ਅੱਜ ਚੰਡੀਗੜ੍ਹ, ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ ਆਦਿ ਇਲਾਕਿਆਂ ਵਿਚ ਸੰਘਣੀ ਧੁੰਦ ਛਾਈ ਰਹੀ|
ਮੈਂ ਬਿਜਲੀ ਮੁਫ਼ਤ ਕੀਤੀ, ਭਾਜਪਾ ਸ਼ਾਸਤ ਰਾਜਾਂ ਵਿੱਚ ਬਿਜਲੀ ਸਭ ਤੋਂ ਮਹਿੰਗੀ ਹੈ, ਫਿਰ ਵੀ ਭਾਜਪਾ ਵਾਲੇ ਮੈਨੂੰ ਭ੍ਰਿਸ਼ਟ ਕਹਿੰਦੇ ਹਨ – ਕੇਜਰੀਵਾਲ
ਮੈਂ ਬਿਜਲੀ ਮੁਫ਼ਤ ਕੀਤੀ, ਭਾਜਪਾ ਸ਼ਾਸਤ ਰਾਜਾਂ ਵਿੱਚ ਬਿਜਲੀ ਸਭ ਤੋਂ ਮਹਿੰਗੀ ਹੈ, ਫਿਰ ਵੀ ਭਾਜਪਾ ਵਾਲੇ ਮੈਨੂੰ ਭ੍ਰਿਸ਼ਟ ਕਹਿੰਦੇ...