ਪ੍ਰਧਾਨ ਮੰਤਰੀ ਮੋਦੀ ਅੱਜ ਰੀਵਾ ਅਤੇ ਕੋਚੀ ਦੌਰੇ ਤੇ
ਚੰਡੀਗੜ੍ਹ,24ਅਪ੍ਰੈਲ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਰੀਵਾ ਆਉਣਗੇ। ਇੱਥੇ ਉਹ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਦੋ ਦਿਨਾਂ ਦੌਰੇ ‘ਤੇ ਕੇਰਲ ਜਾਣਗੇ। ਇਸ ਦੌਰਾਨ ਉਹ ਇੱਥੇ ਕਈ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ। ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਕੋਚੀ ‘ਚ ਰੋਡ ਸ਼ੋਅ ਕਰਨਗੇ ਅਤੇ ‘ਯੁਵਾਮ 2023’ ‘ਚ ਸ਼ਾਮਲ ਹੋਣਗੇ। ਮੋਦੀ ਦੋ ਦਿਨਾਂ ‘ਚ 8 ਸ਼ਹਿਰਾਂ ‘ਚ ਸੱਤ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। ਪੀਐਮ ਸਵੇਰੇ 11.30 ਵਜੇ ਰੀਵਾ ਪਹੁੰਚਣਗੇ। ਉਹ ਰਾਸ਼ਟਰੀ ਪੰਚਾਇਤੀ ਰਾਜ ਦਿਵਸ ‘ਤੇ ਦੇਸ਼ ਭਰ ਦੀਆਂ ਗ੍ਰਾਮ ਸਭਾਵਾਂ ਅਤੇ ਸੰਸਥਾਵਾਂ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਚਾਰ ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਹਾਊਸ ਵਾਰਮਿੰਗ ਵੀ ਕਰਵਾਉਣਗੇ। ਇੱਥੇ SAF ਗਰਾਊਂਡ ‘ਤੇ ਹੋਣ ਵਾਲੇ ਪ੍ਰੋਗਰਾਮ ‘ਚ 17 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਨ੍ਹਾਂ ਵਿੱਚ 7853 ਕਰੋੜ ਦੀ ਲਾਗਤ ਵਾਲੇ ਜਲ ਜੀਵਨ ਮਿਸ਼ਨ ਦੀਆਂ ਚਾਰ ਵੱਡੀਆਂ ਜਲ ਸਮੂਹ ਯੋਜਨਾਵਾਂ ਸ਼ਾਮਲ ਹਨ। ਮੋਦੀ ਰੀਵਾ ਤੋਂ ਮਹਾਰਾਸ਼ਟਰ ਵਿਚਾਲੇ ਚੱਲਣ ਵਾਲੀ ਰੀਵਾ-ਇਤਵਾਰੀ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦੇਣਗੇ।























