ਪ੍ਰਧਾਨ ਮੰਤਰੀ ਮੋਦੀ ਅੱਜ ਬੈਂਗਲੁਰੂ-ਮੈਸੂਰ ਐਕਸਪ੍ਰੈਸਵੇਅ ਦਾ ਕਰਨਗੇ ਉਦਘਾਟਨ
ਚੰਡੀਗੜ੍ਹ,12ਮਾਰਚ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 12 ਮਾਰਚ ਨੂੰ ਬੈਂਗਲੁਰੂ-ਮੈਸੂਰ ਐਕਸਪ੍ਰੈਸਵੇਅ ਦਾ ਉਦਘਾਟਨ ਕਰਨਗੇ। ਕਰੀਬ 8480 ਕਰੋੜ ਰੁਪਏ ਦੀ ਲਾਗਤ ਨਾਲ 118 ਕਿਲੋਮੀਟਰ ਲੰਬੇ ਇਸ ਹਾਈਵੇਅ ਨੂੰ ਬਣਾਇਆ ਗਿਆ ਹੈ। ਇਸ ਨਾਲ ਦੋਵਾਂ ਸ਼ਹਿਰਾਂ ਵਿਚਾਲੇ ਯਾਤਰਾ ਦਾ ਸਮਾਂ ਘਟ ਕੇ ਅੱਧਾ ਰਹਿ ਜਾਵੇਗਾ। ਫਿਲਹਾਲ ਬੈਂਗਲੁਰੂ ਤੋਂ ਮੈਸੂਰ ਤੱਕ ਪਹੁੰਚਣ ‘ਚ 3 ਘੰਟੇ ਲੱਗਦੇ ਹਨ ਪਰ ਇਸ ਹਾਈਵੇਅ ਦੇ ਖੁੱਲ੍ਹਣ ਤੋਂ ਬਾਅਦ ਦੋਵਾਂ ਸ਼ਹਿਰਾਂ ਦੀ ਦੂਰੀ ਸਿਰਫ 75 ਮਿੰਟਾਂ ‘ਚ ਤੈਅ ਕੀਤੀ ਜਾ ਸਕੇਗੀ।
ਇਸ ਤੋਂ ਇਲਾਵਾ ਪੀਐਮ ਮੋਦੀ ਕਰਨਾਟਕ ਦੇ ਹੋਸਾਪੇਟ ਰੇਲਵੇ ਸਟੇਸ਼ਨ ਦਾ ਵੀ ਉਦਘਾਟਨ ਕਰਨਗੇ। ਇਸ ਸਟੇਸ਼ਨ ਨੂੰ ਹੰਪੀ ਦੇ ਸਮਾਰਕਾਂ ਦੀ ਤਰਜ਼ ‘ਤੇ ਵਿਕਸਤ ਕੀਤਾ ਗਿਆ ਹੈ। ਉਹ ਮੈਸੂਰ-ਖੁਸ਼ਾਲਨਗਰ ਚਾਰ ਮਾਰਗੀ ਹਾਈਵੇਅ ਦਾ ਨੀਂਹ ਪੱਥਰ ਵੀ ਰੱਖਣਗੇ। ਇਹ 92 ਕਿਲੋਮੀਟਰ ਹਾਈਵੇਅ 4,130 ਕਰੋੜ ਰੁਪਏ ਵਿੱਚ ਬਣਾਇਆ ਜਾਵੇਗਾ। ਇਸ ਪ੍ਰੋਜੈਕਟ ਨਾਲ ਖੁਸ਼ਹਾਲਨਗਰ ਦਾ ਬੈਂਗਲੁਰੂ ਨਾਲ ਸੰਪਰਕ ਵਿੱਚ ਵੀ ਸੁਧਾਰ ਹੋਵੇਗਾ।