ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ਜੀਤੋ ਕਨੈਕਟ-2022’ ਦੇ ਉਦਘਾਟਨੀ ਸੈਸ਼ਨ ਨੂੰ ਕਰਨਗੇ ਸੰਬੋਧਨ
ਚੰਡੀਗੜ੍ਹ, 6ਮਈ (ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਦਫ਼ਤਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਪੀ.ਐਮ. ਨਰਿੰਦਰ ਮੋਦੀ ਅੱਜ 6 ਮਈ ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਜੈਨ ਇੰਟਰਨੈਸ਼ਨਲ ਟਰੇਡ ਆਰਗੇਨਾਈਜ਼ੇਸ਼ਨ ਦੇ ‘ਜੀਤੋ ਕਨੈਕਟ 2022’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ।
ਜੈਨ ਇੰਟਰਨੈਸ਼ਨਲ ਟਰੇਡ ਆਰਗੇਨਾਈਜ਼ੇਸ਼ਨ (JITO) ਇੱਕ ਵਿਸ਼ਵਵਿਆਪੀ ਸੰਸਥਾ ਹੈ ਜੋ ਦੁਨੀਆ ਭਰ ਦੇ ਜੈਨੀਆਂ ਨੂੰ ਜੋੜਦੀ ਹੈ। ਜੀਤੋ ਕਨੈਕਟ ਆਪਸੀ ਨੈੱਟਵਰਕਿੰਗ ਅਤੇ ਨਿੱਜੀ ਗੱਲਬਾਤ ਦਾ ਮੌਕਾ ਪ੍ਰਦਾਨ ਕਰਕੇ ਵਪਾਰ ਅਤੇ ਉਦਯੋਗ ਦੀ ਮਦਦ ਕਰਨ ਦਾ ਇੱਕ ਯਤਨ ਹੈ। ‘ਜੀਤੋ ਕਨੈਕਟ 2022’ 6 ਤੋਂ 8 ਮਈ ਤੱਕ ਗੰਗਾਧਾਮ ਐਨੇਕਸ, ਪੁਣੇ ਵਿਖੇ ਆਯੋਜਿਤ ਹੋਣ ਵਾਲਾ ਤਿੰਨ ਦਿਨਾਂ ਸਮਾਗਮ ਹੈ ਅਤੇ ਇਸ ਵਿੱਚ ਵਪਾਰ ਅਤੇ ਆਰਥਿਕਤਾ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਕਈ ਸੈਸ਼ਨ ਹੋਣਗੇ।






















