ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ’ਚ ਹੁਣ ਮੁਲਾਜ਼ਮਾਂ ਦੀ ਲੱਗੇਗੀ ਬਾਇਓ ਮੈਟ੍ਰਿਕ ਹਾਜ਼ਰੀ
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਾਰੀ ਕੀਤੇ ਹੁਕਮ
ਪੜ੍ਹੋ, ਹੁਕਮਾਂ ਦੀ ਕਾਪੀ
ਚੰਡੀਗੜ੍ਹ,9 ਫਰਵਰੀ(ਵਿਸ਼ਵ ਵਾਰਤਾ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਮੂਹ ਫੀਲਡ ਦਫ਼ਤਰਾਂ ਵਿੱਚ 1 ਮਾਰਚ ਤੋਂ ਬਾਇਓ ਮੈਟ੍ਰਿਕ ਮਸ਼ੀਨਾਂ ਰਾਹੀਂ ਮੁਲਾਜ਼ਮਾਂ ਦੀ ਹਾਜ਼ਰੀ ਲੱਗੇਗੀ। ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਹੁਕਮ ਜਾਰੀ ਕਰਦਿਆਂ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਫੀਲਡ ਦਫਤਰਾਂ ਵਿੱਚ ਬਹੁਤ ਸਾਰੇ ਮੁਲਾਜ਼ਮ ਸਮੇਂ ਤੇ ਦਫਤਰ ਹਾਜ਼ਰ ਨਹੀਂ ਹੁੰਦੇ, ਜਿਸ ਕਾਰਨ ਦਫਤਰ ਵਿੱਚ ਆਉਣ ਵਾਲੀ ਪਬਲਿਕ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਮੂਹ ਫੀਲਡ ਦਫ਼ਤਰਾਂ ਵਿੱਚ 28ਫਰਵਰੀ 2023 ਤੱਕ ਬਾਇਓ ਮੈਟ੍ਰਿਕ ਮਸ਼ੀਨਾਂ ਲਗਵਾਈਆਂ ਜਾਂ ਤਾਂ ਜੋ 1 ਮਾਰਚ ਤੋਂ ਮੁਲਾਜ਼ਮਾਂ ਦੀ ਹਾਜ਼ਰੀ ਸਵੇਰੇ 9ਵਜੇ ਤੋਂ ਸ਼ਾਮ 5ਵਜੇ ਤੱਕ ਯਕੀਨੀ ਬਣਾਈ ਜਾਵੇ ਅਤੇ ਦਫਤਰਾਂ ਵਿੱਚ ਆਉਣ ਵਾਲੀ ਜਨਤਾ ਨੂੰ ਕੰਮ ਕਾਜ ਵਿੱਚ ਕੋਈ ਕਠਿਨਾਈ ਨਾ ਆਵੇ।