ਬਲਾਚੌਰ, 30 ਜੁਲਾਈ (ਵਿਸ਼ਵ ਵਾਰਤਾ)-ਪੇਂਡੂ ਮਜਦੂਰ ਯੂਨੀਅਨ ਪੰਜਾਬ ਵਲੋਂ ਮਾਈਕ੍ਰੋ ਫਾਈਨਾਂਸ ਕੰਪਨੀਆਂ ਵਲੋਂ ਪਿੰਡਾਂ ਵਿੱਚ ਅੌਰਤਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਮਜਦੂਰਾ ਦੇ ਸਹਿਕਾਰੀ ਸਰਕਾਰੀ ਤੇ ਹਰ ਤਰ੍ਹਾਂ ਦੇ ਕਰਜ਼ੇ ਮੁਆਫ ਕਰਨ ਅਤੇ ਕਰੋਨਾ ਮਹਾਂਮਾਰੀ ਦੀ ਆੜ ਹੇਠ ਸਰਕਾਰ ਵਲੋਂ ਜਨਤਕ ਸਰਗਰਮੀਆਂ ਤੇ ਲਾਈ ਅਣ-ਐਲਾਨੀ ਪਾਬੰਦੀ ਖਤਮ ਕਰਨ ਆਦਿ ਪੇਂਡੂ ਮਜਦੂਰਾਂ ਦਾ ਸਮੁੱਚਾ ਕਰਜ਼ ਮੁਆਫ ਲਈ ਸੜੋਆ ਵਿਖੇ ਬਗੀਚਾ ਸਿੰਘ ਸਹੂੰਗੜਾ, ਸੁਰਿੰਦਰ ਪਾਲ ਸੜੋਆ ਦੀ ਪ੍ਰਧਾਨਗੀ ਹੇਠ ਇਕੱਠ ਕੀਤਾ ਗਿਆ ਅਤੇ ਸੈਕੜੇ ਮਜਦੂਰਾਂ ਨੇ ਪੀਪੇ ਖੜਕਾ ਕੇ ਰੋਸ਼ ਮੁਜਾਹਰਾ ਕੀਤਾ ।ਉਹਨਾਂ ਆਖਿਆ ਕਿ ਕਰਜ਼ਦਾਰ ਅੌਰਤਾਂ ਨੂੰ ਫਾਇਨਾਂਸ ਕੰਪਨੀ ਵਲੋਂ ਕੀਤਾ ਜਾ ਰਿਹੈ ਤੰਗ ਪ੍ਰੇ ਬਰਦਾਸਤ ਨਹੀ ਜਾਵੇਗਾ । ਇਸ ਮੌਕੇ ਮਜਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਅਸ਼ੋਕ ਜਨਾਗਲ ਨੇ ਕਿਹਾ ਕਿ ਮਾਈਕ੍ਰੋ ਫਾਈਨਾਂਸ ਕੰਪਨੀਆਂ ਨੇ ਆਰਬੀਆਈ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਅਤੇ ਮੁਹੱਲਿਆ ਵਿੱਚ ਅੌਰਤਾਂ ਦੇ ਘਰਾ ਦਾ ਸਮਾਨ ਚੁੱਕਣ ਤੇ ਉਤਾਰੂ ਹੋ ਚੁੱਕੇ ਹਨ । ਉਹਨਾਂ ਕਿਹਾ ਕਿ ਆਰਬੀਆਈ ਵਲੋਂ ਬੈਂਕਾਂ ਅਤੇ ਪ੍ਰਾਈਵੈਟ ਕੰਪਨੀ ਨੂੰ ਹਦਾਇਤਾ ਜਾਰੀ ਕੀਤੀਆਂ ਹਨ ਕਿ ਉਹ ਮਹਾਂਮਾਰੀ ਦੌਰਾਨ ਕਿਸੇ ਤੋਂ ਕਰਜ਼ਾ ਵਸੂਲੀ ਲਈ ਤੰਗ ਨਹੀ ਕਰ ਸਕੇਗਾ ।ਉਹਨਾਂ ਸਹਿਕਾਰੀ ਸਭਾ ਸੁਸਾਇਟੀ ਦੇ ਸੈਕਟਰੀ ਜਗਤਾਰ ਸਿੰਘ ਨੂੰ ਗਰੀਬ ਲੋਕਾਂ ਦੇ ਕਰਜੇ ਮੁਆਫ ਕਰਾਉਣ ਲਈ ਸੁਬਾ ਸਰਕਾਰ ਨੂੰ ਭੇਜਣ ਲਈ ਯਾਦ ਪੱਤਰ ਵੀ ਦਿੱਤਾ । ਇਸ ਮੌਕੇ ਪਰਮਜੀਤ ਪੰਚ ਸੜੋਆ, ਰਾਮ ਲੁਭਾਇਆ, ਸੱਤਿਆ ਦੇਵੀ, ਸੁਮਨ ਪ੍ਰਧਾਨ , ਸੈਕਟਰੀ ਮਨਜੀਤ ਕੌਰ, ਕੁਲਦੀਪ ਕੌਰ, ਪ੍ਰਵੀਨ ਕੁਮਾਰੀ,ਸੁਰਜੀਤ ਸਿੰਘ ਸਹੂੰਗੜਾ, ਅਵਤਾਰ ਸਿੰਘ, ਹਰਭਜਨ ਸਿੰਘ ਅਤੇ ਜਸਵਿੰਦਰ ਬਲਾਚੌਰ ਵੀ ਹਾਜ਼ਰ ਸਨ।
ਮੌਸਮ ਵਿਭਾਗ ਵੱਲੋਂ ਸੂਬੇ ‘ਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ
ਮੌਸਮ ਵਿਭਾਗ ਵੱਲੋਂ ਸੂਬੇ 'ਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਦਿੱਲੀ-ਰਾਜਸਥਾਨ 'ਚ ਤਾਪਮਾਨ 46 ਡਿਗਰੀ ਤੋਂ ਪਾਰ ਚੰਡੀਗੜ੍ਹ, 19...