ਬਿਜਲੀ ਕਾਮਿਆ ਨੇ ਸਬ ਡਿਿਵਜਨ ਬੋਹਾ ਅੱਗੇ ਦਿੱਤਾ ਧਰਨਾ ਦੇਣ ਤੋਂ ਬਾਦ ਕੱਟਿਆ ਥਾਨੇ ਦਾ ਮੀਟਰ
ਪੁਲਿਸ ਨੇ ਲੱਗੇ ਦੌਸ਼ ਕੀਤੇ ਰੱਦ
ਬੋਹਾ 27 ਜੁਲਾਈ (ਬਾਂਸਲ): ਮਾਸਕ ਨਾ ਪਾਉਣ ਦਾ ਚਲਾਣ ਕੱਟਣ ਨੂੰ ਲੈ ਕੇ ਬਿਜਲੀ ਕਾਮਿਆ ਤੇ ਪੁਲੀਸ ਵਿਚਕਾਰ ਹੋਏ ਤਕਰਾਰ ਤੋਂ ਬਾਅਦ ਬੋਹਾ ਥਾਣੇ ਦਾ ਬਿਜਲੀ ਮੀਟਰ ਇਹ ਕਹਿ ਕੇ ਕੱਟ ਦਿੱਤਾ ਗਿਆ ਕਿ ਥਾਨੇ ਵੱਲ ਬਿਜਲੀ ਬਿਲ ਦੇ ਪੰਜ ਲੱਖ ਉਨਾਹਠ ਹਜਾਰ ਰੁਪਏ ਬਕਾਇਆ ਹਨ । ਇਸ ਸਮੇ ਬਿਜਲੀ ਕਾਮਿਆ ਇੰਪਲਾਈਜ ਫੈਡਰੇਸ਼ਨ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੀ ਅਗਵਾਈ ਹੇਠ ਉਹਨਾਂ ਸਬ ਡਿਿਵਜਨ ਬੋਹਾ ਦੇ ਦਫਤਰ ਅੱਗੇ ਆਪਣਾ ਧਰਨਾ ਵੀ ਲਾਇਆ ਗਿਆ। ਦੁਪਹਿਰ ਸਮੇ ਬਿਜਲੀ ਮੁਲਾਜ਼ਮ ਥਾਣੇ ਦਾ ਮੀਟਰ ਕੱਟਣ ਆਏ ਪਰ ਥਾਣਾ ਐਸ ਐਚ ੳ ਦੀ ਗੈਰ ਮੌਜੂਦਗੀ ਵਿਚ ਥਾਣੇ ਮੁਨਸੀ ਦੀ ਅਪੀਲ ਤੇ ਬਿੰਨਾ ਕੁਨੈਕਸ਼ਨ ਕੱਟੇ ਮੁੜ ਗਏ। ਪਰ ਸ਼ਾਮ ਤੱਕ ਗੱਲ ਕਿਸੇ ਨਤੀਜੇ ‘ਤੇ ਨਾ ਪਹੁੰਚਣ ਕਾਰਨ ਉਹਨਾਂ ਪੁਲੀਸ ਪ੍ਰਸ਼ਾਸਨ ਖਿਲਾਫ ਨਾਹਰੇ ਬਾਜ਼ੀ ਕਰਦਿਆਂ ਥਾਨੇ ਦਾ ਕੁਨੈਕਸ਼ਨ ਕੱਟ ਦਿੱਤਾ । ਇਸ ਸਮੇ ਉਹਨਾਂ ਦੋਸ਼ ਲਾਇਆਂ ਕਿ ਪੰਜਾਬ ਪੁਲੀਸ ਦੇ ਮੁਲਾਜਮਾਂ ਵੱਲੋਂ ਬਿਜਲੀ ਕਾਮਿਆਂ ਨੂੰ ਡਿਊਟੀ ਦੌਰਾਨ ਕਥਿਤ ਤੌਰ ਤੇ ਜਾਣ ਬੁਝਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਕਿ ਬੀਤੇ ਦਿਨ ਸਥਾਨਕ ਬੱਸ ਸਟੈਂਡ ਕੋਲ ਲਾਏ ਪੁਲੀਸ ਨਾਲੇ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਬੋਹਾ ਦਫਤਰ ਦੇ ਬਿਜਲੀ ਕਰਮਚਾਰੀਆਂ ਨੂੰ ਜਾਣ ਬੁੱਝਕੇ ਰੋਕਿਆ ਅਤੇ ਸਾਡੇ ਮੁਲਾਜਮਾਂ ਨੂੰ ਭੱਦੀ ਸ਼ਬਦਾਵਲੀ ਬੋਲਕੇ ਕਾਫੀ ਸਮਾਂ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ । ਉਨ੍ਹਾ ਕਿਹਾ ਕਿ ਪੁਲਿਸ ਦੇ ਮੁਲਾਜ਼ਮਾਂ ਨੇ ਬਿਜਲੀ ਮੁਲਾਜਮਾਂ ਤੇ ਉਹਨਾਂ ਦੀ ਵਰਦੀਆਂ ਪਾੜਨ ਵਰਗੇ ਝੂਠੇ ਇਲਜਾਮ ਲਾਏ ਹਨ। ਬਿਜਲੀ ਕਾਮਿਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਆਪਣੀ ਡਿਊਟੀ ਦੌਰਾਨ ਕਥਿਤ ਤੌਰ ‘ਤੇ ਕੁਤਾਹੀ ਵਰਤਣ ਵਾਲੇ ਮੁਲਾਜਮਾਂ ਦੇ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇ। ਮੁਲਾਜਮਾਂ ਨੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਮਸਲਾ ਨਾ ਹੱਲ ਕੀਤਾ ਗਿਆ ਤਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਸ਼ੂਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਧਰਨਾ ਭਲਕੇ ਵੀ ਜਾਰੀ ਰਹੇਗਾ। ਜਦੋ ਇਸ ਸਬੰਧੀ ਥਾਣਾ ਬੋਹਾ ਦੇ ਐਸਐਚੳ ਇੰਸਪੈਕਟਰ ਸੰਦੀਪ ਭਾਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਕੇ ਤੇ ਕਿਸੇ ਵੀ ਵਾਹਣ ਨੂੰ ਰੋਕਣਾ ਤੇ ਪੁੱਛ ਗਿੱਛ ਕਰਨੀ ਪੁਲੀਸ ਦੀ ਅਹਿਮ ਜਿੰਮੇਵਾਰੀ ਹੈ ਤੇ ਕਿਸੇ ਵੀ ਪੁਲੀਸ ਮੁਲਾਜ਼ਮ ਨੇ ਬਿਜਲੀ ਮੁਲਾਜ਼ਮਾਂ ਨਾਲ ਦੁਰ ਵਿਹਵਾਰ ਨਹੀਂ ਕੀਤਾ। ਉਨ੍ਹਾ ਕਿਹਾ ਕਿ ਬਿਜਲੀ ਕਾਮਿਆ ਨਾਲ ਗੱਲਬਾਤ ਨਾਲ ਮਾਮਲਾ ਸੁਲਝਾ ਲਿਆ ਜਾਵੇਗਾ । ਮੌਕੇ ਤੇ ਘਟਨਾ ਦਾ ਜਾਇਜਾ ਲੈਣ ਲਈ ਡੀ ਐਸ ਪੀ ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਪਹੁੰਚੇ ਅਤੇ ਉਹਨਾਂ ਦੱਸਿਆ ਕਿ ਕਿਸੇ ਵੀ ਬਿਜਲੀ ਮੁਲਾਜਮ ਦਾ ਪੁਲਿਸ ਮੁਲਾਜਮ ਨਾਲ ਕੋਈ ਤਕਰਾਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਾਮਲਾ ਸੁਲਝਾ ਲਿਆ ਹੈ।
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਉੱਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਵਲ ਖ਼ਾਸ...