‘ਪਾਣੀ ਬਚਾਓ,ਪੰਜਾਬ ਬਚਾਓ,ਰੁੱਖ ਲਗਾਓ’ ਲਈ ਕਿਸਾਨ ਆਗੂਆਂ ਨੇ ਕੀਤੀ ਇਕੱਤਰਤਾ
ਘਨੌਰ,27 ਜੁਲਾਈ(ਵਿਸ਼ਵ ਵਾਰਤਾ) -: ਆਲ ਇੰਡੀਆ ਕਿਸਾਨ ਫੈਡਰੇਸਨ ਬਲਾਕ ਘਨੌਰ ਦੀ ਮੀਟਿੰਗ ਬਲਾਕ ਪ੍ਰਧਾਨ ਚਰਨਜੀਤ ਸਿੰਘ ਲਾਛੜੂ ਦੀ ਪ੍ਰਧਾਨਗੀ ਹੇਠ ਗੁਰੂਦੁਆਰਾ ਸ੍ਰੀ ਧੰਨਾ ਭਗਤ ਲਾਛੜੂ ਖੁਰਦ ਵਿਖੇ ਹੋਈ। ਇਸ ਮੀਟਿੰਗ ਦਾ ਮਨੋਰਥ ਵਾਤਾਵਰਨ ਦੀ ਸੁੱਧਤਾ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਪ੍ਰੇਰਿਆ ਤੇ ਪਾਣੀ ਬਚਾਓ, ਪੰਜਾਬ ਬਚਾਓ ਦੇ ਸਬੰਧ ਵਿਚ 5 ਕਿਸਾਨ ਜਥੇਬੰਦੀਆਂ ਵਲੋ 5 ਅਗਸਤ ਨੂੰ ਅੰਬ ਸਾਹਿਬ ਗੁਰੂਦੁਆਰਾ ਮੋਹਾਲੀ ਵਿਖੇ ਵਧ ਤੋਂ ਵੱਧ ਕਿਸਾਨਾਂ ਨੂੰ ਪਹੁੰਚਣ ਲਈ ਲਾਮਬੰਦ ਕੀਤਾ । ਮੀਟਿੰਗ ਵਿਚ ਵਿਸੇਸ ਤੌਰ ਤੇ ਪਹੁੰਚੇ ਆਲ ਇੰਡੀਆ ਕਿਸਾਨ ਫੈਡਰੇਸਨ ਦੇ ਕੌਮੀ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਵੀ ਸੰਬੋਧਨ ਕੀਤਾ।ਉਨਾਂ ਕਿਹਾ ਕਿ ਵਾਤਾਵਰਣ ਨੂੰ ਸੁੱਧ ਰੱਖਣ ਲਈ ਇਸ ਮਹੀਨੇ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ। ਉਹਨਾਂ ਕੇਂਦਰ ਸਰਕਾਰ ਵਲੋਂ ਐਮ.ਐਸ.ਪੀ. ਤੇ ਬਣਾਈ ਬੋਗਸ ਕਮੇਟੀ ਨੂੰ ਸਿਰੇ ਤੋਂ ਖਾਰਜ ਕੀਤਾ ਤੇ ਕਿਸਾਨਾਂ ਨੂੰ ਆੳਣ ਵਾਲੇ ਦਿਨਾਂ ਵਿਚ ਖੇਤੀ ਵਿਰੋਧੀ ਨੀਤੀਆਂ ਖਿਲਾਫ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨਾਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਨੂੰ ਆਪਣੇ ਮਤਭੇਦ ਭੁਲਾ ਕੇ ਕਾਰਪੋਰੇਟ ਘਰਾਣੇ ਪੱਖੀ ਸਰਕਾਰਾਂ ਖਿਲਾਫ ਇੱਕਜੁੱਟ ਹੋਣ ਦਾ ਸੱਦਾ ਦਿੱਤਾ।ਮੀਟਿੰਗ ਵਿਚ ਕਿਸਾਨ ਆਗੂ ਇਕਬਾਲ ਸਿੰਘ ਨੰਬਰਦਾਰ ਕਮਾਲਪੁਰ ਨੇ ਕਿਸਾਨਾਂ ਦੀ ਏਕਤਾ ਤੇ ਜ਼ੋਰ ਦਿੱਤਾ ਉਨਾਂ ਨੇ ਘੱਗਰ ਦੇ ਸਾਈਫਨਾਂ ਤੇ ਪੱਚੇਦਰੇੇ(ਗੰਦੇ ਨਾਲੇ) ਵਿਚ ਫਸੇ ਘਾਹ ਫੂਸ ਝਾੜੀਆਂ ਤੇ ਦਰੱਖਤ ਕਿਸਾਨਾਂ ਨੂੰ ਦਿਖਾਏ ਉਹਨਾਂ ਕਿਹਾ ਕਿ ਝਾੜ ਫੂਸ ਦੀ ਡਾਫ ਲੱਗਣ ਨਾਲ ਇਲਾਕੇ ਵਿਚ ਹਭ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ ਉਨਾਂ ਪ੍ਰਸਾਸ਼ਨ ਤੇ ਡਰੇਨਜ ਵਿਭਾਗ ਦੀ ਲਾਪਰਵਾਹੀ ਦੀ ਨਿਖੇਧੀ ਕੀਤੀ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਘੱਗਰ ਤੇ ਪੱਚੇ ਦਰੇ ਦੀ ਤੁਰੰਤ ਸਫਾਈ ਕਰਾਈ ਜਾਵੇ ਤਾਂ ਜ਼ੋ ਘਨੌਰ ਇਲਾਕਾ ਹੜਾਂ ਦੀ ਮਾਰ ਤੋਂ ਬਚ ਸਕੇ ਕਿਉਕਿ ਸਾਡਾ ਇਲਾਕਾ ਅਜਿਹਾ ਹੈ ਜਿਥੇ ਪਹਿਲਾਂ ਕਿਸਾਨ ਸੋਕੇ ਨਾਲ ਜੁਝਦੇ ਹਨ ਤੇ ਫਿਰ ਡੋਬੇ ਨਾਲ ਫਸਲਾਂ ਤਬਾਹ ਹੋ ਜਾਂਦੀਆਂ ਹਨ। ਇਸ ਮੌਕੇ ਪਵਨ ਕੁਮਾਰ ਸੋਗਲਪੁਰ,ਸੁਰਿੰਦਰ ਸਿੰਘ ਲਾਛੜੂ,ਹਰਵਿੰਦਰ ਸਿੰਘ ਲਾਛੜੂ,ਮੇਵਾ ਸਿੰਘ ਸਰਾਲਾ,ਬਲਜੀਤ ਸਿੰਘ ਸਰਾਲਾ ਕਲਾਂ,ਹੰਸ ਰਾਜ ਸਰਾਲਾ,ਆਤਮਾ ਸਿੰਘ ਕਮਾਲਪੁਰ,ਅਮਰੀਕ ਸਿੰਘ ਲਾਛੜੂ ਕਲਾਂ,ਗੁਰਦੀਪ ਸਿੰਘ ਸਰਾਲਾਚ ਕਲ:,ਹਰਮੇਸ ਕੁਮਾਰ ਸੋਗਲਪੁਰ ਆਦਿ ਕਿਸਾਨ ਹਾਜਰ ਸਨ।






















