ਪਟਿਆਲਾ 12( ਵਿਸ਼ਵ ਵਾਰਤਾ) ਸਥਾਨਕ ਸਬਜ਼ੀ ਮੰਡੀ ਚ ਅੱਜ ਸਵੇਰੇ ਉਸ ਸਮੇਂ ਨਹਿੰਗਾ ਵੱਲੋਂ ਪੰਜਾਬ ਪੁਲਿਸ ਦੀ ਡਿਊਟੀ ਦੇ ਰਹੀ ਟੁਕੜੀ ਤੇ ਹਮਲਾ ਕਰ ਦਿੱਤਾ, ਜਦੋਂ ਨਹਿੰਗਾ ਨੂੰ ਸਬਜ਼ੀ ਮੰਡੀ ਵਿੱਚ ਜਾਣ ਤੋਂ ਪੁਲਿਸ ਨੇ ਰੋਕਿਆ । ਪਤਾ ਲੱਗਾ ਹੈ ਕਿ ਸਬਜ਼ੀ ਮੰਡੀ ਵਿੱਚ ਸਿਰਫ਼ ਕਰਫਿਊ ਪਾਸ ਜਾਣ ਵਾਲਿਆਂ ਲਈ ਹੀ ਆ ਗਿਆ ਸੀ ਜਦੋਂ ਪੁਲਸ ਪਾਰਟੀ ਨੇ ਨਹਿੰਗਾ ਨੂੰ ਸਬਜ਼ੀ ਮੰਡੀ ਅੰਦਰ ਜਾਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਬੈਰੀਕੇਟਿੰਗ ਤੋੜ ਕੇ ਸਬਜ਼ੀ ਮੰਡੀ ਵੱਲ ਨੂੰ ਅੰਦਰ ਗੱਡੀ ਕਰ ਲਈ । ਜਦੋਂ ਪੁਲਸ ਨੇ ਉਨ੍ਹਾਂ ਨੂੰ ਅੱਗੇ ਹੋ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਹਿੰਗਾ ਨੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ।ਜਿਸ ਵਿੱਚ ਅੱਧੀ ਦਰਜਨ ਦੇ ਕਰੀਬ ਪੁਲਿਸ ਵਾਲੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ।
ਇਹ ਵੀ ਪਤਾ ਲੱਗਾ ਹੈ ਕਿ ਜਿਸ SHO ,ਥਾਣੇਦਾਰ ਦੀ ਬਾਂਹ ਵੱਢੀ ਗਈ ਸੀ। ਉਸਦੀ ਹਾਲਤ ਗੰਭੀਰ ਕਰਕੇ ਉਸਨੂੰ ਪੀਜੀ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਹੈ ।