ਪਟਿਆਲਾ, 22 ਦਸਬੰਰ – ਪੰਜਾਬ ਵਿਚ ਸਰਦੀ ਵਧਣ ਨਾਲ ਧੁੰਦ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਅੱਜ ਪਟਿਆਲਾ ਵਿਖੇ ਪਈ ਸੰਘਣੀ ਧੁੰਦ ਕਾਰਨ ਲਗਪਗ 10 ਗੱਡੀਆਂ ਇੱਕ ਦੂਸਰੀ ਨਾਲ ਜਾ ਟਕਰਾਈਆਂ, ਜਿਸ ਕਾਰਨ ਇਹਨਾਂ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ, ਉਥੇ ਕਈ ਲੋਕ ਜਖਮੀ ਵੀ ਹੋ ਗਏ। ਇਹ ਹਾਦਸਾ ਪਟਿਆਲਾ ਦੇ ਸਰਾਏ ਵਣਜਾਰਾ ਵਿਖੇ ਵਾਪਰਿਆ। ਇਸ ਦੌਰਾਨ ਇਸ ਹਾਦਸੇ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ।
ਦੱਸਣਯੋਗ ਹੈ ਕਿ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਸਵੇਰੇ ਅਤੇ ਸ਼ਾਮ ਨੂੰ ਧੁੰਦ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਜਾਂਦੀ ਹੈ, ਜਿਸ ਕਾਰਨ ਕਈ ਹਾਦਸੇ ਵਾਪਰ ਰਹੇ ਹਨ।