ਚੰਡੀਗੜ੍ਹ, 9 ਅਪ੍ਰੈਲ( ਵਿਸ਼ਵ ਵਾਰਤਾ):ਕੋਵਿਡ 19 ਮਹਾਂਮਾਰੀ ਵਿਰੁਧ ਜੰਗ ਚ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਦਿਆਂ ਅੱਜ ਇਕ ਰਜਿਸਟਰਡ ਚੈਰੀਟੇਬਲ ਸੰਸਥਾ ‘ਨੋਅ ਦਾਇਸੈਲਫ ਐਜ ਸੋਲ ਫਾਊਡੇਸ਼ਨ’ ਵੱਲੋ ਐਸ.ਏ.ਐਸ. ਨਗਰ ਪ੍ਰਸ਼ਾਸ਼ਨ ਨੂੰ ਰਾਸ਼ਨ ਦੇ 800 ਪੈਕੇਟ ਦਾਨ ਕੀਤੇ ਗਏ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਉਡੇਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੰਸਥਾ ਵੱਲੋ ਰਾਸ਼ਨ ਦੇ ਜੋ 800 ਪੈਕਟ ਦਾਨ ਕੀਤੇ ਗਏ ਹਨ ਉਨਾਂ ਵਿਚ ਹਰੇਕ ਪੈਕੇਟ ਵਿੱਚ 5 ਕਿਲੋ ਆਟਾ, 3 ਕਿਲੋ ਚੌਲ, 01 ਕਿਲੋ ਦਾਲ ਅਤੇ 01 ਕਿਲੋ ਨਮਕ ਸ਼ਾਮਲ ਹੈ|
ਉਨ੍ਹਾਂ ਦੱਸਿਆ ਕਿ ਇਹ ਸੰਸਥਾ ਵਲੋਂ ਉਕਤ ਸਮਾਨ ਤੋਂ ਇਲਾਵਾ ਹਸਪਤਾਲਾਂ ਵਿਚ ਡਾਕਟਰੀ ਉਪਕਰਣ ਅਤੇ ਝੁੱਗੀ-ਝੌਪੜੀ ਵਾਲਿਆਂ, ਜਿਨ੍ਹਾਂ ਨੂੰ ਖਾਣੇ ਦੀ ਜਾਂ ਰਾਸ਼ਨ ਦੀ ਲੋੜ ਹੈ, ਨੂੰ ਪਕਾਏ ਹੋਏ ਭੋਜਨ ਅਤੇ ਰਾਸ਼ਨ ਦੇ ਪੈਕਟ ਦਾਨ ਕਰਕੇ ਕੋਰੋਨਾ ਬਿਮਾਰੀ ਵਿਰੁੱਧ ਜੰਗ ਵਿੱਚ ਸਰਕਾਰ ਦੇ ਯਤਨਾਂ ਦਾ ਸਮਰਥਨ ਕੀਤਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਸੰਸਥਾ ਭਵਿੱਖ ਵਿਚ ਵੀ ਪਿਆਰ ਅਤੇ ਸਤਿਕਾਰ ਨਾਲ ਦੇਸ਼ ਦੇ ਲੋਕਾਂ ਦੀ ਸੇਵਾ ਕਰਦੀ ਰਹੇਗੀ।