ਨਾਗਾਲੈਂਡ-ਮੇਘਾਲਿਆ ‘ਚ ਸਹੁੰ ਚੁੱਕ ਸਮਾਗਮ ਅੱਜ
ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਸਮਾਗਮ ‘ਚ ਸ਼ਿਰਕਤ
ਚੰਡੀਗੜ੍ਹ,7ਮਾਰਚ(ਵਿਸ਼ਵ ਵਾਰਤਾ)- ਨਾਗਾਲੈਂਡ ਅਤੇ ਮੇਘਾਲਿਆ ਦੀਆਂ ਨਵੀਆਂ ਸਰਕਾਰਾਂ ਦੇ ਮੁੱਖ ਮੰਤਰੀ ਅੱਜ ਸਹੁੰ ਚੁੱਕਣਗੇ। ਮੇਘਾਲਿਆ ‘ਚ ਕੋਨਰਾਡ ਸੰਗਮਾ ਸਵੇਰੇ 11 ਵਜੇ ਮੁੜ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸ ਦੇ ਨਾਲ ਹੀ ਨਾਗਾਲੈਂਡ ‘ਚ ਦੁਪਹਿਰ 1:45 ‘ਤੇ ਨੇਫਿਊ ਰੀਓ ਪੰਜਵੇਂ ਕਾਰਜਕਾਲ ਲਈ ਸਹੁੰ ਚੁੱਕਣਗੇ। ਦੋਵਾਂ ਰਾਜਾਂ ਵਿੱਚ ਸਹੁੰ ਚੁੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਰਹਿਣਗੇ।