ਨਵਰੀਤ ਵਿਰਕ ਨੇ ਸੰਭਾਲਿਆ ਐੱਸਪੀ (ਦਿਹਾਤੀ) ਦਾ ਅਹੁਦਾ
ਮੋਹਾਲੀ, 13 ਜੁਲਾਈ (ਵਿਸ਼ਵ ਵਾਰਤਾ) ਪੰਜਾਬ ਸਰਕਾਰ ਵਲੋਂ ਪੁਲਸ ਦੇ ਵੱਡੇ ਪੱਧਰ ਤੇ ਫੇਰਬਦਲ ਦੇ ਚਲਦਿਆਂ ਨਵਰੀਤ ਵਿਰਕ ਨੇ ਐੱਸ ਪੀ (ਦਿਹਾਤੀ) ਮੋਹਾਲੀ ਦਾ ਚਾਰਜ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਨਵਰੀਤ ਵਿਰਕ ਇਸ ਤੋਂ ਪਹਿਲਾਂ ਮੁਹਾਲੀ ਡੀ.ਐਸ.ਪੀ. ਸਿਟੀ 2 ਦੇ ਅਹੁਦੇ ਤੇ ਵੀ ਰਹਿ ਚੁੱਕੇ ਹਨ, ਇਸ ਤੋਂ ਇਲਾਵਾ ਉਹ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਵਿਖੇ ਵੱਖੋ- ਵੱਖਰੇ ਅਹੁਦੇ ਤੇ ਰਹਿ ਕੇ ਆਪਣੀਆਂ ਸੇਵਾਵਾਂ ਵੀ ਨਿਭਾ ਚੁੱਕੇ ਹਨ।























