ਵੱਡੀ ਖ਼ਬਰ
ਦੀਪ ਸਿੱਧੂ ਨੂੰ ਮਿਲੀ ਜਮਾਨਤ,ਕੱਲ੍ਹ ਨੂੰ ਹੋਵੇਗੀ ਜੇਲ੍ਹ ਚੋਂ ਰਿਹਾਈ

ਨਵੀਂ ਦਿੱਲੀ, 15 ਅਪ੍ਰੈਲ(ਵਿਸ਼ਵ ਵਾਰਤਾ)- ਦੀਪ ਸਿੱਧੂ ਨੂੰ ਅੱਜ ਜਮਾਨਤ ਮਿਲ ਗਈ ਹੈ। ਦੱਸ ਦੱਇਏ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੀਪ ਸਿੱਧੂ ਦੀ ਜਮਾਨਤ ਤੇ ਸੁਣਵਾਈ 12 ਤਰੀਖ ਨੂੰ ਸੁਰੱਖਿਅਤ ਰੱਖ ਲਈ ਗਈ ਸੀ। ਜਿਸ ਦੀ ਸੁਣਵਾਈ ਅਦਾਲਤ ਵੱਲੋਂ ਅੱਜ ਕੀਤੀ ਗਈ ਹੈ। ਕੱਲ੍ਹ ਨੂੰ ਦੀਪ ਸਿੱਧੂ ਜੇਲ ਤੋਂ ਬਾਹਰ ਆ ਜਾਣਗੇ।






















