Miss Universe 2026: ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਬਣੀ ਮਿਸ ਯੂਨੀਵਰਸ-2026
– 3,150 ਹੀਰਿਆਂ ਨਾਲ ਜੜਿਆ ਵਿਸ਼ੇਸ਼ ਤਾਜ ਜੇਤੂ ਦੇ ਸਿਰ ਸਜਿਆ
– 75ਵੇਂ ਮੁਕਾਬਲੇ ਵਿੱਚ 116 ਦੇਸ਼ਾਂ ਦੀਆਂ ਸੁੰਦਰੀਆਂ ਨੇ ਲਿਆ ਹਿੱਸਾ
ਚੰਡੀਗੜ੍ਹ, 25 ਨਵੰਬਰ (ਵਿਸ਼ਵ ਵਾਰਤਾ): 75ਵੇਂ ਮਿਸ ਯੂਨੀਵਰਸ ਮੁਕਾਬਲੇ ਦਾ ਆਯੋਜਨ ਪਿਊਰਟੋ ਰੀਕੋ ਦੀ ਰਾਜਧਾਨੀ ਸੈਨ ਜੁਆਨ ਵਿੱਚ ਕੀਤਾ ਗਿਆ, ਜਿੱਥੇ ਮੇਜ਼ਬਾਨ ਦੇਸ਼ ਦੀ ਜੈਨੀਫਰ ਬੈਰੇਟੋ ਨੇ ਮਿਸ ਯੂਨੀਵਰਸ-2026 ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਡੋਮਿਨਿਕਨ ਰਿਪਬਲਿਕ ਦੀ ਮੇਲਿਸਾ ਨੁਨੇਜ਼ ਪਹਿਲੀ ਰਨਰ-ਅੱਪ ਰਹੀ, ਜਦਕਿ ਵੈਨੇਜ਼ੁਏਲਾ ਦੀ ਕਲਾਰਾ ਵੇਗਾਸ ਗੋਏਟਜ਼ ਨੇ ਦੂਜਾ ਅਤੇ ਫਿਲੀਪੀਨਜ਼ ਦੀ ਬੀ ਮਿਲਾਨ-ਵਿੰਡੋਰਸਕੀ ਨੇ ਤੀਜਾ ਰਨਰ-ਅੱਪ ਸਥਾਨ ਹਾਸਲ ਕੀਤਾ।
ਇਸ ਵਾਰ ਭਾਰਤ ਵੱਲੋਂ ਕੇਰਲ ਦੀ 19 ਸਾਲਾ ਕਾਜ਼ੀਆ ਲਿਜ ਮੇਜੋ ਨੇ ਮੁਕਾਬਲੇ ਵਿੱਚ ਸ਼ਮੂਲੀਅਤ ਕੀਤੀ। ਦੁਨੀਆ ਦੇ 116 ਦੇਸ਼ਾਂ ਅਤੇ ਖੇਤਰਾਂ ਦੀਆਂ ਪ੍ਰਤੀਯੋਗੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਕਾਜ਼ੀਆ ਟਾਪ-30 ਤੱਕ ਪਹੁੰਚਣ ਵਿੱਚ ਕਾਮਯਾਬ ਰਹੀ, ਪਰ ਟਾਪ-12 ਵਿੱਚ ਆਪਣੀ ਜਗ੍ਹਾ ਨਹੀਂ ਬਣਾ ਸਕੀ।
ਇਸ ਸਾਲ ਜੇਤੂ ਲਈ ਖ਼ਾਸ ਡਾਇਮੰਡ ਕ੍ਰਾਊਨ ਤਿਆਰ ਕੀਤਾ ਗਿਆ ਸੀ, ਜਿਸ ਵਿੱਚ 3,150 ਹੀਰੇ ਜੜੇ ਹੋਏ ਹਨ। ਮੁਕਾਬਲੇ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਇਹ ਤਾਜ 18 ਕੈਰੇਟ ਵ੍ਹਾਈਟ ਗੋਲਡ ਨਾਲ ਬਣਾਇਆ ਗਿਆ ਹੈ।























