ਦੀਪਕ ਧੀਮਾਨ ਨੇ ਦੈਨਿਕ ਭਾਸਕਰ ਦੇ ਸਟੇਟ ਐਡੀਟਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ)- ਜਾਣਕਾਰੀ ਮਿਲੀ ਹੈ ਕਿ ਦੈਨਿਕ ਭਾਸਕਰ ਦੇ ਸਟੇਟ ਐਡੀਟਰ ਦੀਪਕ ਧੀਮਾਨ ਨੇ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਤਿੰਨ ਮਹੀਨੇ ਪਹਿਲਾਂ ਭਾਸਕਰ ਪ੍ਰਬੰਧਨ ਨੂੰ ਅਹੁਦਾ ਛੱਡਣ ਲਈ ਨੋਟਿਸ ਭੇਜਿਆ ਸੀ। ਹਾਲ ਹੀ ‘ਚ ਦੀਪਕ ਦਾ ਨੋਟਿਸ ਪੀਰੀਅਡ ਖਤਮ ਹੋਇਆ ਹੈ।
ਦੱਸ ਦੱਈਏ ਕਿ ਨਵੀਂ ਨਿਯੁਕਤੀ ਤੱਕ ਦੀਪਕ ਦੇ ਸੂਬਾ ਸੰਪਾਦਕ ਦੀ ਜ਼ਿੰਮੇਵਾਰੀ ਬਲਦੇਵ ਸ਼ਰਮਾ ਨੂੰ ਸੌਂਪੀ ਗਈ ਹੈ। ਦੀਪਕ ਧੀਮਾਨ ਨੇ ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ, ਅਜੀਤ ਗਰੁੱਪ, ਆਲ ਇੰਡੀਆ ਰੇਡੀਓ ਮੈਂ ਵਰਗੀਆਂ ਸੰਸਥਾਵਾਂ ਵਿੱਚ ਕੰਮ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਜਲਦ ਹੀ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕਰਨਗੇ।























