ਅੱਜ ਦਾ ਮੌਸਮ
ਦਿੱਲੀ ਸਮੇਤ ਉੱਤਰੀ ਭਾਰਤ ਧੁੰਦ ਦੀ ਲਪੇਟ ‘ਚ
ਚੰਡੀਗੜ੍ਹ, 11 ਜਨਵਰੀ (ਵਿਸ਼ਵ ਵਾਰਤਾ) : ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਤੋਂ ਬਾਅਦ ਹੁਣ ਦਿੱਲੀ ਸਮੇਤ ਪੂਰਾ ਉੱਤਰੀ ਭਾਰਤ ਧੁੰਦ ਦੀ ਲਪੇਟ ਵਿਚ ਹੈ। ਅੱਜ ਪੂਰਾ ਟ੍ਰਾਈਸਿਟੀ ਧੁੰਦ ਨਾਲ ਢਕਿਆ ਹੋਇਆ ਹੈ। ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੈ। ਅਜਿਹੇ ‘ਚ ਡਰਾਈਵਰਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰੇ 8 ਵਜੇ ਤੱਕ ਧੁੰਦ ਛਾਈ ਰਹਿੰਦੀ ਹੈ।






















