• Latest
  • Trending
ਦਿੱਲੀ ਵਿੱਚ ਫਿਰਕੂ ਹਿੰਸਾ/ਮਾਰਧਾੜ ਦੇ ਖਾਤਮੇ ਲਈ ਜਨਤਕ ਜਥੇਬੰਦੀਆਂ ਵੱਲੋਂ 14 ਜ਼ਿਲ੍ਹਿਆਂ ਵਿੱਚ ਅਮਨ ਮਾਰਚ ਕਰਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ

ਦਿੱਲੀ ਵਿੱਚ ਫਿਰਕੂ ਹਿੰਸਾ/ਮਾਰਧਾੜ ਦੇ ਖਾਤਮੇ ਲਈ ਜਨਤਕ ਜਥੇਬੰਦੀਆਂ ਵੱਲੋਂ 14 ਜ਼ਿਲ੍ਹਿਆਂ ਵਿੱਚ ਅਮਨ ਮਾਰਚ ਕਰਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ

7 years ago
ਛਠ ਪੂਜਾ ਲਈ ਦਿੱਲੀ ਮੈਟਰੋ ਕੱਲ੍ਹ ਸਵੇਰੇ 4:30 ਵਜੇ ਤੋਂ ਸ਼ੁਰੂ ਕਰੇਗੀ ਸੇਵਾਵਾਂ

ਛਠ ਪੂਜਾ ਲਈ ਦਿੱਲੀ ਮੈਟਰੋ ਕੱਲ੍ਹ ਸਵੇਰੇ 4:30 ਵਜੇ ਤੋਂ ਸ਼ੁਰੂ ਕਰੇਗੀ ਸੇਵਾਵਾਂ

1 hour ago
ਭਾਰਤ ਵਿੱਚ ਸਿਹਤ ਸੰਭਾਲ ਲਈ ਸਰਕਾਰੀ ਸਾਲਾਨਾ ਖਰਚਾ 10 ਸਾਲਾਂ ਵਿੱਚ ਤਿੰਨ ਗੁਣਾ ਹੋ ਕੇ 4.14 ਲੱਖ ਕਰੋੜ ਰੁਪਏ ਹੋਇਆ

ਭਾਰਤ ਵਿੱਚ ਸਿਹਤ ਸੰਭਾਲ ਲਈ ਸਰਕਾਰੀ ਸਾਲਾਨਾ ਖਰਚਾ 10 ਸਾਲਾਂ ਵਿੱਚ ਤਿੰਨ ਗੁਣਾ ਹੋ ਕੇ 4.14 ਲੱਖ ਕਰੋੜ ਰੁਪਏ ਹੋਇਆ

1 hour ago
ਫਿਲੀਪੀਨਜ਼ ਵਿੱਚ 49ਵਾਂ ASEAN ਸਿਖਰ ਸੰਮੇਲਨ ਸ਼ੁਰੂ

ਫਿਲੀਪੀਨਜ਼ ਵਿੱਚ 49ਵਾਂ ASEAN ਸਿਖਰ ਸੰਮੇਲਨ ਸ਼ੁਰੂ

1 hour ago
‘ਆਪ’ ਸਰਕਾਰ ਦੀਆਂ ਯੋਜਨਾਵਾਂ ਬੰਦ ਕਰਨ ਦੇ ਸੁਪਨੇ ਦੇਖਣੇ ਬੰਦ ਕਰ ਦੇਵੇ ਵਿਰੋਧੀ ਧਿਰ-ਭਗਵੰਤ ਸਿੰਘ ਮਾਨ

‘ਆਪ’ ਸਰਕਾਰ ਦੀਆਂ ਯੋਜਨਾਵਾਂ ਬੰਦ ਕਰਨ ਦੇ ਸੁਪਨੇ ਦੇਖਣੇ ਬੰਦ ਕਰ ਦੇਵੇ ਵਿਰੋਧੀ ਧਿਰ-ਭਗਵੰਤ ਸਿੰਘ ਮਾਨ

2 hours ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੰਮ੍ਰਿਤਸਰ ਹਾਦਸੇ ਦੇ ਪੀੜਤ ਪਰਿਵਾਰਾਂ ਲਈ 5-5 ਲੱਖ ਰੁਪਏ ਅਤੇ ਹਰੇਕ ਜ਼ਖ਼ਮੀ ਲਈ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੰਮ੍ਰਿਤਸਰ ਹਾਦਸੇ ਦੇ ਪੀੜਤ ਪਰਿਵਾਰਾਂ ਲਈ 5-5 ਲੱਖ ਰੁਪਏ ਅਤੇ ਹਰੇਕ ਜ਼ਖ਼ਮੀ ਲਈ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ

2 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

3 hours ago
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੋਹਲ ਵਿੱਚ ਕੀਤੀ ਗਈ ‘ਲੋਕ ਮਿਲਣੀ’ 

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੋਹਲ ਵਿੱਚ ਕੀਤੀ ਗਈ ‘ਲੋਕ ਮਿਲਣੀ’ 

3 hours ago
ਬੰਗਲਾਦੇਸ਼ ਵਿੱਚ ਖਸਰੇ ਦੇ ਪ੍ਰਕੋਪ ਕਾਰਨ ਅੱਠ ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ 1300 ਤੋਂ ਪਾਰ

ਬੰਗਲਾਦੇਸ਼ ਵਿੱਚ ਖਸਰੇ ਦੇ ਪ੍ਰਕੋਪ ਕਾਰਨ ਅੱਠ ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ 1300 ਤੋਂ ਪਾਰ

3 hours ago
ਬੀਬੀ ਜਗੀਰ ਕੌਰ ਦੀ ਸ਼੍ਰੋਮਣੀ ਅਕਾਲੀ ਦਲ ‘ਚ ਘਰ ਵਾਪਸੀ ; ਸੁਖਬੀਰ ਬਾਦਲ ਦੀ ਮੌਜੂਦਗੀ ’ਚ ਮੁੜ ਅਕਾਲੀ ਦਲ ‘ਚ ਸ਼ਾਮਲ 

ਬੀਬੀ ਜਗੀਰ ਕੌਰ ਦੀ ਸ਼੍ਰੋਮਣੀ ਅਕਾਲੀ ਦਲ ‘ਚ ਘਰ ਵਾਪਸੀ ; ਸੁਖਬੀਰ ਬਾਦਲ ਦੀ ਮੌਜੂਦਗੀ ’ਚ ਮੁੜ ਅਕਾਲੀ ਦਲ ‘ਚ ਸ਼ਾਮਲ 

5 hours ago
ਪ੍ਰਧਾਨ ਮੰਤਰੀ ਮੋਦੀ ਨੇ ਮਿਜ਼ੋਰਮ ਵਿੱਚ ‘Ropuiliani Tribal Freedom Fighters Museum’ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਨੇ ਮਿਜ਼ੋਰਮ ਵਿੱਚ ‘Ropuiliani Tribal Freedom Fighters Museum’ ਦਾ ਕੀਤਾ ਉਦਘਾਟਨ

6 hours ago
ਪੰਜਾਬ ਵਿੱਚ ਪਰਾਲੀ ਸਾੜਨ ਦੇ 5,835 ਮਾਮਲੇ ਦਰਜ

ਪੰਜਾਬ ਵਿੱਚ ਪਰਾਲੀ ਸਾੜਨ ਦੇ 5,835 ਮਾਮਲੇ ਦਰਜ

6 hours ago
ਹਰਿਆਣਾ : ਭਿਆਨਕ ਸੜਕ ਹਾਦਸੇ ਵਿੱਚ ਇੱਕ ਪਰਿਵਾਰ ਦੇ 4 ਜੀਆਂ ਦੀ ਮੌਤ

ਹਰਿਆਣਾ : ਭਿਆਨਕ ਸੜਕ ਹਾਦਸੇ ਵਿੱਚ ਇੱਕ ਪਰਿਵਾਰ ਦੇ 4 ਜੀਆਂ ਦੀ ਮੌਤ

6 hours ago
Hindi News
English News
Sunday, November 15, 2026
No Result
View All Result
19 °c
Chandigarh
20 ° Mon
20 ° Tue
20 ° Wed
20 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਦਿੱਲੀ ਵਿੱਚ ਫਿਰਕੂ ਹਿੰਸਾ/ਮਾਰਧਾੜ ਦੇ ਖਾਤਮੇ ਲਈ ਜਨਤਕ ਜਥੇਬੰਦੀਆਂ ਵੱਲੋਂ 14 ਜ਼ਿਲ੍ਹਿਆਂ ਵਿੱਚ ਅਮਨ ਮਾਰਚ ਕਰਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ

March 7, 2020
in ਖਬਰਾਂ, ਪੰਜਾਬ
ਦਿੱਲੀ ਵਿੱਚ ਫਿਰਕੂ ਹਿੰਸਾ/ਮਾਰਧਾੜ ਦੇ ਖਾਤਮੇ ਲਈ ਜਨਤਕ ਜਥੇਬੰਦੀਆਂ ਵੱਲੋਂ 14 ਜ਼ਿਲ੍ਹਿਆਂ ਵਿੱਚ ਅਮਨ ਮਾਰਚ ਕਰਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ

ਸੌਂਪੇ ਗਏ, ਬਰਨਾਲਾ ਵਿਖੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ।
ਚੰਡੀਗੜ੍ਹ 1 ਮਾਰਚ ( ) ਦਿੱਲੀ ਵਿੱਚ ਬੀਤੇ ਦਿਨੀ ਮੁਸਲਿਮ ਭਾਈਚਾਰੇ ਵਿਰੁੱਧ
ਭੜਕਾਈ ਗਈ ਵਿਆਪਕ ਫਿਰਕੂ ਹਿੰਸਾ ਦੇ ਮੁਕੰਮਲ ਖਾਤਮੇ ਲਈ ਨਾਗਰਿਕਤਾ ਹੱਕਾਂ
‘ਤੇ ਹਮਲੇ ਵਿਰੁੱਧ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਦੇ 12 ਜ਼ਿਲ੍ਹਾ
ਕੇਂਦਰਾਂ ਅਤੇ 2 ਤਹਿਸੀਲ ਕੇਂਦਰਾਂ ਵਿੱਚ ਅਮਨ ਮਾਰਚ ਅਤੇ ਬਰਨਾਲਾ ਵਿਖੇ ਰੇਲਾਂ ਦਾ ਚੱਕਾ
ਜਾਮ ਕਰਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਸੌਂਪੇ ਗਏ। ਜਥੇਬੰਦਕ
ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਰਾਜਵਿੰਦਰ ਲੁਧਿਆਣਾ ਅਤੇ ਕੰਵਲਪ੍ਰੀਤ ਸਿੰਘ ਪੰਨੂੰ
ਵੱਲੋਂ ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈਸ ਰਿਲੀਜ਼ ਰਾਹੀਂ ਇਹ ਜਾਣਕਾਰੀ
ਦਿੰਦਿਆਂ ਦੱਸਿਆ ਗਿਆ ਹੈ ਕਿ ਲੁਧਿਆਣਾ, ਪਟਿਆਲਾ, ਸੰਗਰੂਰ, ਬਠਿੰਡਾ, ਮੋਗਾ,
ਫਰੀਦਕੋਟ, ਮੁਕਤਸਰ, ਮਾਨਸਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਵਿਖੇ ਜ਼ਿਲ੍ਹਾ ਕੇਂਦਰਾਂ ਅਤੇ
ਜ਼ੀਰਾ (ਫਿਰੋਜ਼ਪੁਰ),ਜਲਾਲਾਬਾਦ (ਫਾਜ਼ਿਲਕਾ) ਤਹਿਸੀਲ ਕੇਂਦਰਾਂ ਵਿੱਚ ਕੁੱਲ ਮਿਲਾਕੇ
ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਲੋਕ ਅਤੇ ਬਰਨਾਲਾ ਦੇ ਰੇਲ-ਜਾਮ ਵਿੱਚ ਵੀ ਦੋ ਹਜ਼ਾਰ ਤੋਂ
ਵੱਧ ਕਿਸਾਨ, ਮਜ਼ਦੂਰ, ਔਰਤਾਂ, ਨੌਜਵਾਨ, ਵਿਦਿਆਰਥੀ ਸ਼ਾਮਲ ਹੋਏ। ਇਹ ਤੁਰਤਪੈਰਾ
ਸੰਘਰਸ਼ ਖਾਸ ਕਰਕੇ ਸ਼ਾਹੀਨ ਬਾਗ਼ ਦਿੱਲੀ ਦੇ ਸ਼ਾਂਤਮਈ ਔਰਤ ਧਰਨੇ ਨੂੰ ਤਾਜ਼ਾ ਫਿਰਕੂ
ਹਿੰਸਕ ਹਮਲੇ ਰਾਹੀਂ ਖਦੇੜਨ ਦੀ ਫਿਰਕਾਪ੍ਰਸਤ ਵਿਉਂਤ ਨੂੰ ਨਾਕਾਮ ਕਰਨ ਵੱਲ ਸੇਧਤ ਹੈ।
ਰਿਲੀਜ਼ ਮੁਤਾਬਕ ਵੱਖ-ਵੱਖ ਥਾਂਈਂ ਇਕੱਠਾ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ
ਵਿੱਚ ਇਹਨਾਂ ਆਗੂਆਂ ਤੋਂ ਇਲਾਵਾ ਜ਼ੋਰਾ ਸਿੰਘ ਨਸਰਾਲੀ, ਝੰਡਾ ਸਿੰਘ ਜੇਠੂਕੇ,
ਜਸਵਿੰਦਰ ਸਿੰਘ ਲੌਗੋਵਾਲ, ਲਖਵਿੰਦਰ ਸਿੰਘ ਲੁਧਿਆਣਾ, ਅਸ਼ਵਨੀ ਘੁੱਦਾ, ਹੁਸ਼ਿਆਰ
ਸਿੰਘ ਸਲੇਮਗੜ੍ਹ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ, ਹਰਿੰਦਰ ਕੌਰ ਬਿੰਦੂ, ਬਲਜੀਤ ਕੌਰ
ਭੱਠਲ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਨਾਮਵਰ ਭਾਜਪਾ ਤੇ ਆਰ.ਐਸ.ਐਸ.
ਆਗੂਆਂ ਵੱਲੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਫਿਰਕੂ ਨਫ਼ਰਤ ਤੇ ਹਿੰਸਾ ਭੜਕਾ ਕੇ ਦਰਜਨਾਂ
ਮੌਤਾਂ ਅਤੇ ਸੈਂਕੜੇ ਗੰਭੀਰ ਜ਼ਖਮੀ ਕਰਨ ਤੋਂ ਇਲਾਵਾ ਵਿਆਪਕ ਸਾੜਫੂਕ ਤੇ ਭੰਨਤੋੜ
ਰਾਹੀਂ ਮੁਸਲਿਮ ਘਰ ਘਾਟ ਤੇ ਦੁਕਾਨਾਂ ਸਮੇਤ ਹਜ਼ਾਰਾਂ ਲੋਕ ਉਜਾੜੇ ਗਏ ਹਨ। ਇਸਦੇ ਬਾਵਜੂਦ
ਸ਼ਾਹੀਨ ਬਾਗ਼ ਧਰਨੇ ਸਮੇਤ ਲਗਭਗ ਸਮੁੱਚੇ ਮੁਸਲਿਮ ਭਾਈਚਾਰੇ ਨੇ ਜ਼ਬਤ ਵਿੱਚ ਰਹਿ ਕੇ ਜਵਾਬੀ
ਹਿੰਸਾ ਤੋਂ ਪ੍ਰਹੇਜ਼ ਕੀਤਾ, ਜਿਹੜਾ ਹੱਕੀ ਸੰਘਰਸ਼ ਦਾ ਬਿਲਕੁਲ ਸਹੀ ਪੈਂਤੜਾ ਹੈ। ਪ੍ਰੰਤੂ
ਇੱਕਾ ਦੁੱਕਾ ਥਾਂਵਾਂ ‘ਤੇ ਭੜਕਾਹਟ ਵਿੱਚ ਆਏ ਕੁੱਝ ਬੇਸਮਝ ਮੁਸਲਮਾਨਾਂ ਵੱਲੋਂ ਆਮ
ਹਿੰਦੂਆਂ ਵਿਰੁੱਧ ਕੀਤੀ ਗਈ ਜਵਾਬੀ ਹਿੰਸਾ ਨਿੰਦਣਯੋਗ ਹੈ, ਕਿਉਂਕਿ ਇਹ ਪੈਂਤੜਾ
ਫਿਰਕੂ ਵੰਡੀਆਂ ਦੀ ਭਾਜਪਾਈ ਰਾਜਨੀਤੀ ਨੂੰ ਹੋਰ ਬਲ ਬਖਸ਼ਦਾ ਹੈ। ਹਰ ਔਖੀ ਤੋਂ ਔਖੀ
ਘੜੀ ਮੌਕੇ ਵੀ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਨਾਲ ਹੀ ਫਿਰਕੂ ਹਿੰਸਕ ਤਾਕਤਾਂ
ਨੂੰ ਭਾਂਜ ਦਿੱਤੀ ਜਾ ਸਕਦੀ ਹੈ। ਬੁਲਾਰਿਆਂ ਨੇ ਪੁਲਿਸ ਸਮੇਤ ਸਮੁੱਚੀ ਰਾਜ ਮਸ਼ੀਨਰੀ ਦੇ
ਫਿਰਕੂ-ਹਿੰਸਾ ਪੱਖੀ ਜੱਗ-ਜ਼ਾਹਰ ਰੋਲ ਦੀ ਸਖਤ ਨਿਖੇਧੀ ਕੀਤੀ ਅਤੇ ਇਸ ਪੈਂਤੜੇ ਨੂੰ
ਦਿੱਲੀ ਅੰਦਰ ਮੁੜ 1984 ਵਾਲੇ ਅਤੇ ਪੂਰੇ ਦੇਸ਼ ਵਿੱਚ 1947 ਵਾਲੇ ਭਿਆਨਕ ਹਾਲਾਤ ਬਣਾਉਣ
ਵੱਲ ਸੇਧਤ ‘ਪਾੜੋ ਤੇ ਰਾਜ ਕਰੋ’ ਦੀ ਸਾਮਰਾਜੀ ਫਿਰਕੂ ਰਾਜਨੀਤੀ ਗਰਦਾਨਿਆਂ। ਪ੍ਰਧਾਨ
ਮੰਤਰੀ ਨੂੰ ਸੰਬੋਧਤ ਮੰਗ ਪੱਤਰਾਂ ਦੀ ਵਿਆਖਿਆ ਕਰਦਿਆਂ ਬੁਲਾਰਿਆਂ ਨੇ ਮੰਗ ਕੀਤੀ ਕਿ
ਸ਼ਾਹੀਨ ਬਾਗ਼ ਦਿੱਲੀ ਵਿਖੇ ਚੱਲ ਰਹੇ ਸ਼ਾਂਤਮਈ ਔਰਤਾਂ ਦੇ ਧਰਨੇ ਉੱਤੇ ਸੰਭਾਵਤ ਫਿਰਕੂ-
ਦਹਿਸ਼ਤਗਰਦ ਹਮਲੇ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਸ਼ਰੇਆਮ ਹਿੰਸਾ ਭੜਕਾਉਣ ਦੇ ਦੋਸ਼ੀ ਅਦਾਲਤ ਰਾਹੀਂ ਨਾਮਜ਼ਦ ਕਪਿਲ ਮਿਸ਼ਰਾ, ਅਨੁਰਾਗ ਠਾਕੁਰ, ਅਭੈ ਵਰਮਾ ਤੇ ਪਰਵੇਸ਼ ਵਰਮਾ
ਸਮੇਤ ਤਮਾਮ ਹਮਾਲਵਰ ਗੁੰਡਿਆਂ ਵਿਰੁੱਧ ਬਣਦੇ ਸੰਗੀਨ ਕੇਸ ਦਰਜ ਕਰਕੇ ਤੁਰੰਤ ਗ੍ਰਿਫਤਾਰ
ਕੀਤੇ ਜਾਣ। ਹਿੰਸਕ ਅਨਸਰਾਂ ਨੂੰ ਸ਼ਹਿ ਦੇਣ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਵੀ
ਸਖ਼ਤ ਕਾਨੂੰਨੀ ਕਾਰਵਾਈ ਕਰਕੇ ਬਰਤਰਫ਼ ਕੀਤੇ ਜਾਣ। ਦੇਸ਼ ਦੇ ਕੋਨੇ-ਕੋਨੇ ਵਿੱਚ ਹੋਏ ਤੇ ਹੋ
ਰਹੇ ਵਿਆਪਕ ਜਨ-ਵਿਰੋਧ ਦੇ ਮੱਦੇਨਜ਼ਰ ਦੇਸ਼ ਨੂੰ ਫਿਰਕੂ ਕਤਲੋਗਾਰਦ ਦੀ ਅੱਗ ਵਿੱਚ ਝੋਕਣ ਦੇ
ਮੂਲ ਕਾਰਨ ਸੀ.ਏ.ਏ., ਐਨ.ਆਰ.ਸੀ. ਅਤੇ ਐਨ.ਪੀ.ਆਰ. ਰੱਦ ਕੀਤੇ ਜਾਣ। ਫਿਰਕੂ
ਹਿੰਸਾ ਦੌਰਾਨ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਵੀ ਮਾਰੇ ਗਏ ਪੁਲਿਸ ਮੁਲਾਜ਼ਮ ਦੇ
ਵਾਰਸਾਂ ਬਰਾਬਰ 1-1 ਕ੍ਰੋੜ ਰੁਪਏ ਦਿੱਤਾ ਜਾਵੇ। ਸਖ਼ਤ ਜ਼ਖਮੀਆਂ ਦਾ ਮੁਫ਼ਤ ਇਲਾਜ ਅਤੇ 5-5 ਲੱਖ
ਰੁਪਏ ਮੁਆਵਜ਼ਾ ਦਿੱਤਾ ਜਾਵੇ। ਲਾਸ਼ਾਂ ਦਾ ਪੌਸਟਮਾਰਟਮ ਤੁਰੰਤ ਕਰਵਾ ਕੇ ਵਿਲਕ ਰਹੇ ਵਾਰਸਾਂ
ਹਵਾਲੇ ਕੀਤੀਆਂ ਜਾਣ। ਲਾ-ਪਤਾ ਵਿਅਕਤੀਆਂ ਬਾਰੇ ਸਹੀ ਜਾਣਕਾਰੀ ਪੁਲਿਸ ਦੁਆਰਾ
ਪਰਵਾਰਾਂ ਨੂੰ ਦਿੱਤੀ ਜਾਵੇ। ਉਜਾੜੇ ਦਾ ਸ਼ਿਕਾਰ ਹੋ ਕੇ ਸ਼ਰਨਾਰਥੀ ਬਣੇ 5000 ਦੇ ਕਰੀਬ
ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਤੁਰੰਤ ਕਰਨ ਤੋਂ ਇਲਾਵਾ ਮਕਾਨਾਂ/ਦੁਕਾਨਾਂ ਸਮੇਤ ਸਾਰੇ
ਨੁਕਸਾਨੇ ਸਾਮਾਨ ਦਾ ਪੂਰਾ-ਪੂਰਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਫਿਰਕੂ ਹਮਲਿਆਂ ਦਾ
ਨਿਸ਼ਾਨਾ ਬਣਾਏ ਮੁਸਲਿਮ ਪਰਿਵਾਰਾਂ ਦੇ ਜਾਨ-ਮਾਲ ਦੀ ਰਾਖੀ ਦੀ ਜਾਮਨੀ ਕੀਤੀ ਜਾਵੇ।
ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਤਾੜਨਾ ਕੀਤੀ ਕਿ ਜੇਕਰ ਦਿੱਲੀ ਜਾਂ ਦੇਸ਼ ਦੇ ਕਿਸੇ
ਹਿੱਸੇ ਅੰਦਰ ਮੁੜ ਫਿਰਕੂ ਹਿੰਸਾ ਜਾਂ ਦਹਿਸ਼ਤਗਰਦੀ ਫੈਲਾਉਣ ਦਾ ਯਤਨ ਕੀਤਾ ਤਾਂ ਪੰਜਾਬ
ਦੀਆਂ ਸਮੁੱਚੀਆਂ ਜਨਤਕ ਜਥੇਬੰਦੀਆਂ ਦੇ ਝੰਡੇ ਹੇਠ ਪੰਜਾਬ ਵਾਸੀ ਸਾਰੇ ਧਰਮਾਂ ਦੇ ਲੋਕ
ਅਤੇ ਇਨਕਲਾਬੀ ਜਮਹੂਰੀ ਲੋਕ ਇੱਕਜੁਟ ਹੋ ਕੇ ਇਸ ਦਾ ਮੂੰਹ ਤੋੜ ਜਵਾਬ ਦੇਣਗੇ।
ਜਾਰੀ ਕਰਤਾ :- ਸੁਖਦੇਵ ਸਿੰਘ ਕੋਕਰੀ ਕਲਾਂ 94174 66038

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਛਠ ਪੂਜਾ ਲਈ ਦਿੱਲੀ ਮੈਟਰੋ ਕੱਲ੍ਹ ਸਵੇਰੇ 4:30 ਵਜੇ ਤੋਂ ਸ਼ੁਰੂ ਕਰੇਗੀ ਸੇਵਾਵਾਂ

ਛਠ ਪੂਜਾ ਲਈ ਦਿੱਲੀ ਮੈਟਰੋ ਕੱਲ੍ਹ ਸਵੇਰੇ 4:30 ਵਜੇ ਤੋਂ ਸ਼ੁਰੂ ਕਰੇਗੀ ਸੇਵਾਵਾਂ

by Navjot
November 15, 2026
0

  ਨਵੀਂ ਦਿੱਲੀ, 15 ਨਵੰਬਰ (ਵਿਸ਼ਵ ਵਾਰਤਾ)  ਇੱਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਚੱਲ ਰਹੀ ਛਠ ਪੂਜਾ ਦੌਰਾਨ 'ਊਸ਼ਾ...

ਭਾਰਤ ਵਿੱਚ ਸਿਹਤ ਸੰਭਾਲ ਲਈ ਸਰਕਾਰੀ ਸਾਲਾਨਾ ਖਰਚਾ 10 ਸਾਲਾਂ ਵਿੱਚ ਤਿੰਨ ਗੁਣਾ ਹੋ ਕੇ 4.14 ਲੱਖ ਕਰੋੜ ਰੁਪਏ ਹੋਇਆ

ਭਾਰਤ ਵਿੱਚ ਸਿਹਤ ਸੰਭਾਲ ਲਈ ਸਰਕਾਰੀ ਸਾਲਾਨਾ ਖਰਚਾ 10 ਸਾਲਾਂ ਵਿੱਚ ਤਿੰਨ ਗੁਣਾ ਹੋ ਕੇ 4.14 ਲੱਖ ਕਰੋੜ ਰੁਪਏ ਹੋਇਆ

by Navjot
November 15, 2026
0

  ਨਵੀਂ ਦਿੱਲੀ, 15 ਨਵੰਬਰ (ਵਿਸ਼ਵ ਵਾਰਤਾ) - ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਐਤਵਾਰ ਨੂੰ ਜਾਰੀ ਕੀਤੀ ਗਈ ਇੱਕ...

ਫਿਲੀਪੀਨਜ਼ ਵਿੱਚ 49ਵਾਂ ASEAN ਸਿਖਰ ਸੰਮੇਲਨ ਸ਼ੁਰੂ

ਫਿਲੀਪੀਨਜ਼ ਵਿੱਚ 49ਵਾਂ ASEAN ਸਿਖਰ ਸੰਮੇਲਨ ਸ਼ੁਰੂ

by Navjot
November 15, 2026
0

  ਮਨੀਲਾ, 15 ਨਵੰਬਰ (ਵਿਸ਼ਵ ਵਾਰਤਾ) - ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਐਤਵਾਰ ਨੂੰ 49ਵਾਂ 'ਐਸੋਸੀਏਸ਼ਨ ਆਫ਼ ਸਾਊਥਈਸਟ ਏਸ਼ੀਅਨ ਨੇਸ਼ਨਜ਼'...

‘ਆਪ’ ਸਰਕਾਰ ਦੀਆਂ ਯੋਜਨਾਵਾਂ ਬੰਦ ਕਰਨ ਦੇ ਸੁਪਨੇ ਦੇਖਣੇ ਬੰਦ ਕਰ ਦੇਵੇ ਵਿਰੋਧੀ ਧਿਰ-ਭਗਵੰਤ ਸਿੰਘ ਮਾਨ

‘ਆਪ’ ਸਰਕਾਰ ਦੀਆਂ ਯੋਜਨਾਵਾਂ ਬੰਦ ਕਰਨ ਦੇ ਸੁਪਨੇ ਦੇਖਣੇ ਬੰਦ ਕਰ ਦੇਵੇ ਵਿਰੋਧੀ ਧਿਰ-ਭਗਵੰਤ ਸਿੰਘ ਮਾਨ

by Ankit
November 15, 2026
0

‘ਆਪ’ ਸਰਕਾਰ ਦੀਆਂ ਯੋਜਨਾਵਾਂ ਬੰਦ ਕਰਨ ਦੇ ਸੁਪਨੇ ਦੇਖਣੇ ਬੰਦ ਕਰ ਦੇਵੇ ਵਿਰੋਧੀ ਧਿਰ-ਭਗਵੰਤ ਸਿੰਘ ਮਾਨ *ਪੰਜਾਬ ਦੇ ਲੋਕਾਂ ਦਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਛਠ ਪੂਜਾ ਲਈ ਦਿੱਲੀ ਮੈਟਰੋ ਕੱਲ੍ਹ ਸਵੇਰੇ 4:30 ਵਜੇ ਤੋਂ ਸ਼ੁਰੂ ਕਰੇਗੀ ਸੇਵਾਵਾਂ

ਛਠ ਪੂਜਾ ਲਈ ਦਿੱਲੀ ਮੈਟਰੋ ਕੱਲ੍ਹ ਸਵੇਰੇ 4:30 ਵਜੇ ਤੋਂ ਸ਼ੁਰੂ ਕਰੇਗੀ ਸੇਵਾਵਾਂ

by Navjot
November 15, 2026
0

  ਨਵੀਂ ਦਿੱਲੀ, 15 ਨਵੰਬਰ (ਵਿਸ਼ਵ ਵਾਰਤਾ)  ਇੱਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਚੱਲ ਰਹੀ ਛਠ ਪੂਜਾ ਦੌਰਾਨ 'ਊਸ਼ਾ...

Most Popular

ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ‘ਤੇ ਜਾਨਲੇਵਾ ਹਮਲਾ ; ਅਣਪਛਾਤੇ ਹਮਲਾਵਰਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ

ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ‘ਤੇ ਜਾਨਲੇਵਾ ਹਮਲਾ ; ਅਣਪਛਾਤੇ ਹਮਲਾਵਰਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ

by Navjot
4 weeks ago
0

ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ 'ਤੇ ਜਾਨਲੇਵਾ ਹਮਲਾ ; ਅਣਪਛਾਤੇ ਹਮਲਾਵਰਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ   ਚੰਡੀਗੜ੍ਹ, 18 ਅਕਤੂਬਰ (ਵਿਸ਼ਵ ਵਾਰਤਾ)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 