ਆਈਪੀਐਲ 2021 ਫੇਜ਼ -2
ਦਿੱਲੀ ਬਨਾਮ ਹੈਦਰਾਬਾਦ-ਦਿੱਲੀ ਕੈਪੀਟਲਜ਼ ਨੇ 8 ਵਿਕਟਾਂ ਨਾਲ ਦਰਜ ਕੀਤੀ ਜਿੱਤ, ਅੰਕ ਸੂਚੀ ਵਿੱਚ ਪੁੱਜੀ ਸਿਖਰ ‘ਤੇ
ਸਨਰਾਈਜ਼ਰਸ ਹੈਦਰਾਬਾਦ ਦੀ ਲਗਾਤਾਰ ਚੌਥੀ ਹਾਰ

ਚੰਡੀਗੜ੍ਹ, 23ਸਤੰਬਰ(ਵਿਸ਼ਵ ਵਾਰਤਾ)-ਆਈਪੀਐਲ 2021 ਫੇਜ਼ -2 ਵਿੱਚ, ਬੁੱਧਵਾਰ ਨੂੰ ਦਿੱਲੀ ਕੈਪੀਟਲਜ਼ ਦਾ ਸਾਹਮਣਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਇਆ। ਮੈਚ ਦੀ ਸ਼ੁਰੂਆਤ SRH ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਨਾਲ ਕੀਤੀ ਅਤੇ ਟੀਮ ਨੇ ਪਹਿਲਾਂ ਖੇਡਦੇ ਹੋਏ 134/9 ਦਾ ਸਕੋਰ ਬਣਾਇਆ। ਦਿੱਲੀ ਕੋਲ 135 ਦੌੜਾਂ ਦਾ ਟੀਚਾ ਸੀ, ਜਿਸ ਨੂੰ ਟੀਮ ਨੇ 13 ਗੇਂਦਾਂ ਬਾਕੀ ਰਹਿੰਦਿਆਂ 2 ਵਿਕਟਾਂ ਦੇ ਨੁਕਸਾਨ ‘ਤੇ ਆਸਾਨੀ ਨਾਲ ਹਾਸਲ ਕਰ ਲਿਆ। ਸ਼੍ਰੇਅਸ ਅਈਅਰ ਨੇ 41 ਗੇਂਦਾਂ ਤੇ ਅਜੇਤੂ 47 ਦੌੜਾਂ ਅਤੇ ਕਪਤਾਨ ਰਿਸ਼ਭ ਪੰਤ ਨੇ 21 ਗੇਂਦਾਂ’ ਤੇ ਨਾਬਾਦ 35 ਦੌੜਾਂ ਬਣਾ ਕੇ ਟੀਮ ਦੀ ਜਿੱਤ ਨੂੰ ਅੱਗੇ ਵਧਾਇਆ। 8ਵਿਕਟਾਂ ਨਾਲ ਮਿਲੀ ਜਿੱਤ ਦੇ ਨਾਲ, ਦਿੱਲੀ ਕੈਪੀਟਲਸ ਇੱਕ ਵਾਰ ਫਿਰ 14 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਪਹਿਲੇ ਸਥਾਨ ਉੱਤੇ ਪਹੁੰਚ ਗਈ ਹੈ। ਚੇਨਈ ਸੁਪਰ ਕਿੰਗਜ਼ 12 ਅੰਕਾਂ ਨਾਲ ਦੂਜੇ ਸਥਾਨ ਉਤੇ ਹੈ।






















