
ਚੰਡੀਗੜ੍ਹ 8 ਜੁਲਾਈ ( ਵਿਸ਼ਵਵਾਰਤਾ )ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਨੇਤਾ ਮਨਜੀਤ ਸਿੰਘ ਭੋਮਾਂ,ਮੁਖ ਸਲਾਹਕਾਰ ਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ, ਅਕਾਲੀ ਨੇਤਾ ਬਲਵਿੰਦਰ ਸਿੰਘ ਖੋਜਕੀਪੁਰ,ਕੁਲਦੀਪ ਸਿੰਘ ਪ੍ਰਧਾਨ ਮਜੀਠੀਆਂ , ਹਰਸ਼ਰਨ ਸਿੰਘ ਭਾਤਪੁਰ ਜੱਟਾਂ,ਗੁਰਚਰਨ ਸਿੰਘ ਬਸਿਆਲਾ ਤੇ ਲਖਬੀਰ ਸਿੰਘ ਖਾਲਸਾ ਟਾਂਡਾ ਨੇ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਜਿਨਾਂ ਦੀ ਸਰਕਾਰ ਵਿੱਚ ਲਲਕਾਰ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੋਵੇ,ਸ਼੍ਰੌਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਸਮੇਤ ਸਮੂੰਹ ਸਿੱਖ ਧਾਰਮਿਕ,ਵਿਦਿਅਕ, ਆਰਥਿਕ ਤੇ ਸਮਾਜਿਕ ਸੰਸਥਾਂਵਾ ਦੀ ਪ੍ਰਤਿਸ਼ਠਾ ਅਤੇ ਵਕਾਰ ਨੂੰ ਡੇਗਆ ਹੋਵੇ,ਚਿਟੇ ਦੇ ਨਸ਼ੇ ਨੇ ਚਿੱਟੇ ਦਿਨ ਪੰਜਾਬ ਦੀ ਜਵਾਨੀ ਨਿਗਲ ਲਈ ਹੋਵੇ ਅਤੇ ਜਿਨਾਂ ਇੱਕ ਟੁੱਟੀ,ਨਿਗੂਣੀ ਤੇ ਲੀਰ ਵਰਗੀ ਕੇਂਦਰੀ ਵਜੀਰੀ ਖਾਤਰ ਪੰਥ ਅਤੇ ਪੰਜਾਬ ਦੇ ਹਿੱਤਾਂ ਨਾਲ ਗਦਾਰੀ ਕਰਕੇ ਸ਼੍ਰੌਮਣੀ ਅਕਾਲੀ ਦਲ ਦੇ ਸੰਵਿਧਾਨ, ਸਿਧਾਂਤ ਅਤੇ ਮਰਿਆਦਾ ਨੂੰ ਆਰ ਐਸ ਐਸ ਅਤੇ ਭਾਜਪਾ ਦੇ ਚੋਲੇ ਤੇ ਖਾਕੀ ਨਿੱਕਰ ਵਿੱਚ ਜੱਜ਼ਬ ਕਰ ਦਿਤਾ ਹੋਵੇ, ਉਹਨਾਂ ਨੂੰ ਸ੍ਰ ਸੁਖਦੇਵ ਸਿੰਘ ਢੀਂਡਸਾ ਦੇ ਖਿਲਾਫ ਨੀਵੇਂ ਸ਼ਬਦਾਂ ਦਾ ਪ੍ਰਯੋਗ ਕਰਨ ਲਗਿਆਂ ਹਜਾਰ ਵਾਰ ਸੋਚ ਲੈਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਭਵਿੱਖ ਵਿੱਚ ਉਹਨਾ ਦੀ ਭਾਸ਼ਾ ਵਿਚ ਹੀ ਜਵਾਬ ਮਿਲੇਗਾ। ਬਾਦਲਾਂ ਤੇ ਕੈਪਟਨ ਦੀ ਸਾਂਝ ਤੇ ਦੋਸਤੀ ਜੱਗ ਜ਼ਾਹਰ ਹੈ । ਬਾਦਲਾਂ ਨੂੰ ਕਿਸੇ ਤੇ ਉੱਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਹੈ ।
ਫੈਡਰਸ਼ਨ/ਅਕਾਲੀ ਆਗੂਆਂ ਨੇ ਕਿਹਾ ਕਿ ਹੁਣ ਬਿੱਲੀ ਥੇਲਿਉਂ ਬਾਹਰ ਆ ਚੁਕੀ ਹੈ। ਬਰਗਾੜੀ,ਬਹਿਬਲ ਕਲਾਂ ਤੇ ਸੌਧਾ ਸਾਧ ਦੀ ਮੁਆਫੀ ਕਾਂਡ ਤੋਂ ਬਾਅਦ ਬਾਦਲਕੇ ਸਿੱਖ ਮਾਨਸਿਕਤਾ ਵਿਚੋਂ ਮਾਰੇ ਜਾ ਚੁਕੇ ਹਨ ਜਿਸ ਦੀ ਅਮਲੀ ਉਦਾਹਰਣ 2017 ਦੀਆਂ ਚੌਣਾਂ ਵਿਚ ਪੰਜਾਬ ਦੇ ਲੋਕਾਂ ਵਲੋਂ ਵਿਰੋਧੀ ਪਾਰਟੀ ਦੇ ਰੁਤਬੇ ਤੋਂ ਵੀ ਹੇਠਾਂ ਸੁਟ ਦੇਣਾਂ ਹੈ।ਕੈਪਟਨ ਅਮਰਿੰਦਰ ਸਿੰਘ ਨਾਲ ਬਾਦਲਾਂ ਦੀ ਪੱਕੀ ਯਾਰੀ ਦਾ ਪੱਕਾ ਯਕੀਨ ਹੋਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਬਾਦਲਾਂ ਲਈ ਉਹ ਮਾਂ ਮਾਰ ਦਿੱਤੀ ਹੈ ਜਿਹੜੀ ਬਾਦਲਾਂ ਨੂੰ ਦੁੱਧ ਨਾਲ ਲੱਡੂ ਖਵਾਂਉਦੀ ਹੁੰਦੀ ਸੀ।
ਫੈਡਰੇਸ਼ਨ /ਅਕਾਲੀ ਆਗੂਆਂ ਕਿਹਾ ਕਿ ਬਾਦਲ ਅਕਾਲੀ ਦਲ ਵਲੋਂ ਪੰਜਾਬ ਵਿਚ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਨੀਅਤ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਵਜਾਏ ਡੰਮਰੂ ਨੂੰ ਦਿੱਲੀ ਵਿਚ ਕੇਂਦਰੀ ਮੰਤਰੀ ਪੁਣੇ ਨੂੰ ਤਿਆਗ ਕੇ ਭਾਜਪਾ ਦੀ ਕੇਂਦਰੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਪੈਟਰੋਲ ਡੀਜਲ ਤੇ ਵਧਾਏ ਅਤਿ ਦੇ ਟੇਕਸਾਂ ਕਾਰਨ ਵੱਧ ਰਹੀ ਅਤਿ ਦੀ ਮੰਹਿਗਾਈ ਖਿਲਾਫ ਦਿੱਲੀ ਜਾ ਕੇ ਇਹ ਡੰਮਰੂ ਵਜਾਉਣਾਂ ਚਾਹੀਦਾ ਹੈ। ਪੰਜਾਬ ਦੇ ਲੋਕ ਸਿਧਾਂਤਹੀਣ ਤੇ ਡਰਾਮੇਬਾਜ਼ ਬਾਦਲਾਂ ਨੂੰ ਹੁਣ ਪੰਜਾਬ ਦੇ ਦਿਲ ਵਿਚੋਂ ਕੱਢਕੇ ਅਤੇ ਸਿਆਸੀ ਤੌਰ ਤੇ ਖਤਮ ਕਰ ਚੁਕੇ ਹਨ। ਰਹੀ ਗੱਲ ਅਸਲੀ ਤੇ ਨਕਲੀ ਅਕਾਲੀ ਦਲ ਦੀ ਇਸ ਦਾ ਫੈਸਲਾ ਭਵਿੱਖ ਵਿੱਚ ਪੰਜਾਬ ਦੀ ਕਚਹਿਰੀ ਵਿੱਚ ਪੰਜਾਬ ਦੇ ਲੋਕ ਹੀ ਕਰਨਗੇ ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...





















