– ਜ਼ਿਆਦਾ ਦੋਸਤ ਬਣਾਉਣ ਦੀ ਆੜ੍ਹ *ਚ ਬਣਾਇਆ ਡਿਪਟੀ ਕਮਿਸ਼ਨਰ ਦੇ ਨਾਮ ਤੇ ਫੇਕ ਅਕਾਊਂਟ
ਮਾਨਸਾ, 9 ਫਰਵਰੀ – ਮਾਨਸਾ ਪੁਲੀਸ ਨੂੰ ਉਸ ਵੇਲੇ ਵਡੀ ਸਫ਼ਲਤਾ ਮਿਲੀ, ਜਦੋਂ ਡਿਪਟੀ ਕਮਿਸ਼ਨਰ ਮਾਨਸਾ ਦਾ ਫੇਕ ਫੇਸਬੁਕ ਅਤੇ ਇੰਸਟਾਗਰਾਮ ਖਾਤਾ ਬਣਾਉਣ ਵਾਲੇ ਬਰੇਟਾ ਦੇ ਇਕ ਨਾਬਾਲਗ ਲੜਕੇ ਦੀ ਭਾਲ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।
ਐਸ.ਐਸ.ਪੀ. ਮਾਨਸਾ ਮਨਧੀਰ ਸਿੰਘ ਨੇ ਅਜ ਉਨ੍ਹਾਂ ਦੇ ਦਫ਼ਤਰ ਵਿਖੇ ਕੀਤੀ ਪਰੈਸ ਕਾਨਫ਼ਰੰਸ ਦੌਰਾਨ ਦ¤ਸਿਆ ਕਿ ਦੋਸ਼ੀ ਤਕਰੀਬਨ ਸਾਢੇ 17 ਸਾਲ ਦੀ ਉਮਰ ਦਾ ਇਕ ਨਾਬਾਲਗ ਲੜਕਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸ਼ਿਕਾਇਤ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ, ਕਿਉਂਕਿ ਦੋਸ਼ੀ ਫਰਜ਼ੀ ਖਾਤੇ ਤੋਂ ਵ¤ਖ—ਵ¤ਖ ਲੋਕਾਂ ਨੂੰ ਫਰੈਂਡ ਰਿਕੁਐਸਟ ਵੀ ਭੇਜ ਰਿਹਾ ਸੀ।
ਡੀ.ਐਸ.ਪੀ. ਸਿਮਰਨਜੀਤ ਸਿੰਘ ਲੰਗ ਨੇ ਦਸਿਆ ਕਿ ਜਾਂਚ ਦੌਰਾਨ ਦੋਸ਼ੀ ਕੋਲੋਂ ਫੜ੍ਹੇ ਗਏ ਮੋਬਾਇਲ ਫੋਨ ਅਤੇ ਕੰਪਿਊਟਰ ਸਾਈਬਰ ਸੈ¤ਲ ਦੇ ਹਵਾਲੇ ਕੀਤੇ ਜਾ ਚੁ¤ਕੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਗਿ®ਫ਼ਤਾਰੀਆਂ ਹੋਣ ਦੀ ਸੰਭਾਵਨਾ ਵੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਰੇਂਜ ਸਾਈਬਰ ਸੈਲ ਬਠਿੰਡਾ ਤੋਂ ਸਬ ਇੰਸਪੈਕਟਰ ਰਮਨਦੀਪ ਸਿੰਘ ਨੇ ਦੰਸਿਆ ਕਿ ਫਰਜ਼ੀ ਖਾਤਾ ਬਣਾਉਣ ਵਾਲੇ ਲੜਕੇ ਨੂੰ ਲ¤ਭਣ ਲਈ ਕੁਝ ਸਮਾਂ ਲ¤ਗਾ ਅਤੇ ਦਰਖ਼ਾਸਤ ਮਿਲਣ ਦੇ ਤਕਰੀਬਨ 15 ਦਿਨਾਂ ਦੇ ਅੰਤਰਾਲ ਵਿਚ ਹੀ ਦੋਸ਼ੀ ਦੀ ਭਾਲ ਕਰ ਲਈ ਗਈ। ਉਨ੍ਹਾਂ ਦ¤ਸਿਆ ਕਿ ਉਨ੍ਹਾਂ ਦੁਆਰਾ ਈ—ਮੇਲ ਰਾਹੀਂ ਫੇਸਬੁ¤ਕ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਆਈ.ਏ.ਐਸ. ਅਫ਼ਸਰ (ਡਿਪਟੀ ਕਮਿਸ਼ਨਰ ਮਾਨਸਾ) ਦੇ ਫਰਜ਼ੀ ਖਾਤਿਆਂ ਦੀ ਜਾਣਕਾਰੀ ਫੇਸਬੁ¤ਕ ਨੇ ਮਾਨਸਾ ਪੁਲੀਸ ਨੂੰ ਮੁਹਈਆ ਕਰਵਾਈ। ਇਸ ਉਪਰੰਤ ਉਨ੍ਹਾਂ ਦੁਆਰਾ ਸਾਰਾ ਵੇਰਵਾ ਦ¤ਸਕੇ ਦੋਸ਼ੀ ਨੂੰ ਲ¤ਭਣ ਵਿਚ ਮੱਦਦ ਕੀਤੀ ਗਈ।
ਉਨ੍ਹਾਂ ਦ¤ਸਿਆ ਕਿ ਦੋਸ਼ੀ ਇਹ ਫਰਜ਼ੀ ਖਾਤੇ ਆਪਣੇ ਮੋਬਾਇਲ ਫੋਨ ਤੋਂ ਚਲਾ ਰਿਹਾ ਸੀ, ਜੋ ਕਿ ਉਸ ਦੇ ਪਿਤਾ ਦੇ ਨਾਮ *ਤੇ ਰਜਿਸਟਰਡ ਸੀ।
ਪੁਲੀਸ ਅਧਿਕਾਰੀਆਂ ਦੁਆਰਾ ਦਸਿਆ ਗਿਆ ਕਿ ਆਈ.ਪੀ.ਸੀ. ਦੀ ਧਾਰਾ 417,419,420 ਅਤੇ ਤਕਨੀਕੀ ਸੂਚਨਾ ਐਕਟ 66—ਡੀ ਅਤੇ 66—ਸੀ ਦੇ ਤਹਿਤ ਮੁਕ¤ਦਮਾ ਦਰਜ ਕਰ ਲਿਆ ਗਿਆ ਹੈ।
ਸਾਈਬਰ ਸੈ¤ਲ ਦੁਆਰਾ ਕੀਤੀ ਗਈ ਜਾਂਚ ਅਤੇ ਨਾਬਾਲਗ ਲੜਕੇ ਦੀ ਗਿ®ਫ਼ਤਾਰੀ *ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਕਿਹਾ ਕਿ ਇਹ ਕੇਸ ਹਾਲੇ ਵੀ ਜਾਂਚ ਦੇ ਘੇਰੇ ਅੰਦਰ ਹੀ ਹੈ। ਉਨ੍ਹਾਂ ਕਿਹਾ ਕਿ ਐਸ.ਐਸ.ਪੀ ਮਨਧੀਰ ਸਿੰਘ ਦੁਆਰਾ ਅਨੁਸਾਰ ਇਹ ਫਰਜ਼ੀ ਖਾਤੇ ਬਣਾਉਣ ਪਿਛੇ ਅਸਲ ਮਾਸਟਰਮਾਈਂਡ ਕੋਈ ਹੋਰ ਹੈ, ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਸ਼ੋਸ਼ਲ ਮੀਡੀਆ ਦੀ ਵਰਤੋ ਕਰਦੇ ਸਮੇਂ ਸਾਵਧਾਨੀ ਵਰਤਣ ਲਈ ਕਿਹਾ।