ਬਰਖ਼ਾਸਤ ਮੰਤਰੀ ਡਾ.ਵਿਜੇ ਸਿੰਗਲਾ ਦੀ ਮੁਹਾਲੀ ਕੋਰਟ ਵਿੱਚ ਹੋਈ ਪੇਸ਼ੀ
ਅਦਾਲਤ ਨੇ ਭੇਜਿਆ 14ਦਿਨਾਂ ਦੀ ਨਿਆਂਇਕ ਹਿਰਾਸਤ ‘ਚ
ਡਾ. ਸਿੰਗਲਾ ਨੇ ਮੀਡੀਆ ਨਾਲ ਗੱਲ ਕਰਦਿਆਂ ਦਿੱਤਾ ਵੱਡਾ ਬਿਆਨ
ਚੰਡੀਗੜ੍ਹ,27 ਮਈ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਦੇ ਆਹੁਦੇ ਤੋਂ ਬਰਖ਼ਾਸਤ ਕੀਤੇ ਗਏ ਡਾ.ਵਿਜੇ ਸਿੰਗਲਾ ਦੀ ਅੱਜ ਮੁਹਾਲੀ ਕੋਰਟ ਵਿੱਚ ਪੇਸ਼ੀ ਹੋਈ। ਮੋਹਾਲੀ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਜਦੋਂ ਡਾ. ਵਿਜੇ ਸਿੰਗਲਾ ਨੂੰ ਕੋਰਟ ਵਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਕੋਰਟ ਦੇ ਬਾਹਰ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਡਾ. ਸਿੰਗਲਾ ਨੇ ਦਾਅਵਾ ਕਰਦਿਆਂ ਹੋਇਆ ਵੱਡਾ ਬਿਆਨ ਦਿੱਤਾ ਕਿ, ਉਹ ਛੇਤੀ ਪਾਕ-ਸਾਫ਼ ਹੋ ਕੇ ਬਰੀ ਹੋਵੇਗਾ। ਉਨ੍ਹਾਂ ਕਿਹਾ ਕਿ, ਜਿੰਨੀਆਂ ਮਰਜ਼ੀ ਜਾਂਚ ਪੜਤਾਲਾਂ ਹੋ ਜਾਣ, ਉਹਦੇ ਤੇ ਲੱਗੇ ਦੋਸ਼ ਸਾਰੇ ਝੂਠੇ ਸਾਬਤ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ, ਉਹਨੂੰ ਆਪ ਅਤੇ ਅਦਾਲਤ ਤੇ ਭਰੋਸਾ ਹੈ, ਉਹਨੂੰ ਜਰੂਰ ਇਨਸਾਫ਼ ਮਿਲੇਗਾ।























