ਚੰਡੀਗੜ, 25 ਅਕਤੂਬਰ- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡਰੱਗ ਰੈਕਟ ਮਾਮਲੇ ਵਿਚ ਪੰਜਾਬ ਦੇ ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਅਤੇ ਉਹਨਾਂ ਦੇ ਬੇਟੇ ਦਮਨਵੀਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ।
ਹਾਈਕੋਰਟ ਨੇ ਸਾਬਕਾ ਸੀਪੀਐਸ ਅਵਿਨਾਸ਼ ਚੰਦਰ, ਕੈਲਾਸ਼ ਸਰਦਾਨਾ, ਸੁਸ਼ੀਲ ਸਰਦਾਨਾ ਅਤੇ ਰਸ਼ਮੀ ਸਰਦਾਨਾ ਨੂੰ ਮਨੀ ਲਾਂਡਰਿੰਗ ਐਕਟ ਤਹਿਤ ਜ਼ਮਾਨਤ ਦਿਤੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ 9 ਅਕਤੂਬਰ ਨੂੰ ਸਾਬਕਾ ਜੇਲ੍ਹ ਮੰਤਰੀ ਸਰਵਨ ਸਿੰਘ ਫਿਲੌਰ, ਉਹਨਾਂ ਦੇ ਬੇਟੇ ਦਮਨਵੀਰ ਸਿੰਘ ਫਿਲੌਰ ਅਤੇ ਸਾਬਕਾ ਸੀਪੀਐਸ ਅਵਿਨਾਸ਼ ਚੰਦਰ ਸਮੇਤ 12 ਦੋਸ਼ੀਆਂ ਖਿਲਾਫ ਸੀਬੀਆਈ ਦੀ ਅਦਾਲਤ ਵਲੋਂ ਦੋਸ਼ ਤੈਅ ਕੀਤੇ ਗਏ ਸਨ।