ਟੀ 20 ਵਿਸ਼ਵ ਕੱਪ 2021 ਲਈ ਟੀਮ ਇੰਡੀਆ ਦਾ ਐਲਾਨ

ਨਵੀਂ ਦਿੱਲੀ,9ਸਤੰਬਰ(ਵਿਸ਼ਵ ਵਾਰਤਾ) ਟੀ -20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀ -20 ਵਿਸ਼ਵ ਕੱਪ ਲਈ ਭਾਰਤੀ ਟੀਮ: ਵਿਰਾਟ ਕੋਹਲੀ, ਰੋਹਿਤ ਸ਼ਰਮਾ, ਕੇਐਲ ਰਾਹੁਲ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਾਹੁਲ ਚਾਹਰ, ਆਰ ਅਸ਼ਵਿਨ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ਮੀ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਨੂੰ ਟੀ 20 ਵਿਸ਼ਵ ਕੱਪ 2021ਦੀ ਟੀਮ ਇੰਡੀਆ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਪਿਛਲੇ ਸਾਲ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਧੋਨੀ ਟੀਮ ਦੇ ਨਾਲ ਮੈਂਟਰ ਦੇ ਰੂਪ ਵਿੱਚ ਮੌਜੂਦ ਰਹਿਣਗੇ, ਭਾਰਤ ਦੀ ਮੌਜੂਦਾ ਟੀਮ ਵਿੱਚ 7 ਖਿਡਾਰੀ ਹਨ ਜੋ ਪਹਿਲੀ ਵਾਰ ਟੀ -20 ਵਿਸ਼ਵ ਕੱਪ ਖੇਡਣਗੇ।

ਇਨ੍ਹਾਂ ਖਿਡਾਰੀਆਂ ਵਿੱਚ ਕੇਐਲ ਰਾਹੁਲ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਈਸ਼ਾਨ ਕਿਸ਼ਨ, ਵਰੁਣ ਚੱਕਰਵਰਤੀ, ਅਕਸ਼ਰ ਪਟੇਲ ਅਤੇ ਰਾਹੁਲ ਚਾਹਰ ਸ਼ਾਮਲ ਹਨ।






















