ਚੰਡੀਗਡ਼੍ਹ, 15 ਦਸੰਬਰ (ਵਿਸ਼ਵ ਵਾਰਤਾ)- ਟਕਸਾਲੀ ਅਕਾਲੀ ਲੀਡਰਾਂ, ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ ਆਦਿ ਵਲੋਂ ਭਲਕੇ 16 ਦਸਬੰਰ ਨੂੰ ਇੱਕ ਨਵੀਂ ਸਿਆਸੀ ਪਾਰਟੀ ਦਾ ਗਠਨ ਕੀਤਾ ਜਾ ਰਿਹਾ ਹੈ।
ਜਾਰੀ ਬਿਆਨ ਵਿਚ ਕਿਹਾ ਗਿਆ ਕਿ ਟਕਸਾਲੀ ਆਗੂ ਸਵੇਰੇ 11:30 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਵਿਸ਼ੇਸ਼ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ, ਇਸ ਤੋਂ ਮਗਰੋਂ ਉਨ੍ਹਾਂ ਦੁਆਰਾ ਗਠਨ ਕੀਤੀ ਗਈ ਪਾਰਟੀ ਦਾ ਨਾਮ, ਜਨਤਾ ਪ੍ਰਤੀ ਸੇਵਾਵਾਂ ਮਕਸਦ ਅਤੇ ਆਪਣੇ ਟੀਚਿਆਂ ਦਾ ਐਲਾਨ ਕੀਤਾ ਜਾਵੇਗਾ।