• Latest
  • Trending
ਜੰਗਲੀ ਖੇਤਰਾਂ ‘ਚ ਤਾਰਬੰਦੀ ‘ਤੇ ਖਰਚੇ ਜਾਣਗੇ 12 ਕਰੋੜ ਰੁਪਏ : ਸਾਧੂ ਸਿੰਘ ਧਰਮਸੋਤ

ਜੰਗਲੀ ਖੇਤਰਾਂ ‘ਚ ਤਾਰਬੰਦੀ ‘ਤੇ ਖਰਚੇ ਜਾਣਗੇ 12 ਕਰੋੜ ਰੁਪਏ : ਸਾਧੂ ਸਿੰਘ ਧਰਮਸੋਤ

9 years ago
5th T20I : ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ; ਪਰ ਭਾਰਤੀ ਟੀਮ ਨੇ ਲੜੀ 3-2 ਨਾਲ ਜਿੱਤੀ

5th T20I : ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ; ਪਰ ਭਾਰਤੀ ਟੀਮ ਨੇ ਲੜੀ 3-2 ਨਾਲ ਜਿੱਤੀ

19 minutes ago
Stubble burning : ਕੇਂਦਰ ਦੀ CAQM ਟੀਮ ਨੇ ਪੰਜਾਬ ਵਿੱਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਲਿਆ ਜਾਇਜ਼ਾ

Stubble burning : ਕੇਂਦਰ ਦੀ CAQM ਟੀਮ ਨੇ ਪੰਜਾਬ ਵਿੱਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਲਿਆ ਜਾਇਜ਼ਾ

33 minutes ago
ਦਿੱਲੀ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਵੀਆਂ ਪਾਬੰਦੀਆਂ ਲਾਗੂ : ਪੁਰਾਣੇ ਵਾਹਨਾਂ ਦੇ ਦਾਖਲੇ ‘ਤੇ ਰੋਕ

ਦਿੱਲੀ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਵੀਆਂ ਪਾਬੰਦੀਆਂ ਲਾਗੂ : ਪੁਰਾਣੇ ਵਾਹਨਾਂ ਦੇ ਦਾਖਲੇ ‘ਤੇ ਰੋਕ

34 minutes ago
ਉੱਤਰਾਖੰਡ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ 6 ਲੋਕਾਂ ਦੀਆਂ ਲਾਸ਼ਾਂ ਬਰਾਮਦ

ਉੱਤਰਾਖੰਡ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ 6 ਲੋਕਾਂ ਦੀਆਂ ਲਾਸ਼ਾਂ ਬਰਾਮਦ

36 minutes ago
ਆਂਧਰਾ ਪ੍ਰਦੇਸ਼ ‘ਤੇ ਇੱਕ ਹੋਰ ਭਿਆਨਕ ਚੱਕਰਵਾਤ ਦਾ ਖਤਰਾ; 3 ਨਵੰਬਰ ਤੱਕ ਤੱਟ ਨਾਲ ਟਕਰਾਉਣ ਦੀ ਸੰਭਾਵਨਾ

ਆਂਧਰਾ ਪ੍ਰਦੇਸ਼ ‘ਤੇ ਇੱਕ ਹੋਰ ਭਿਆਨਕ ਚੱਕਰਵਾਤ ਦਾ ਖਤਰਾ; 3 ਨਵੰਬਰ ਤੱਕ ਤੱਟ ਨਾਲ ਟਕਰਾਉਣ ਦੀ ਸੰਭਾਵਨਾ

37 minutes ago
ਵਾਰਾਣਸੀ 2 ਤੋਂ 4 ਨਵੰਬਰ ਤੱਕ ‘Aristotle-Confucius Symposium’ ਦੀ ਕਰੇਗਾ ਮੇਜ਼ਬਾਨੀ

ਵਾਰਾਣਸੀ 2 ਤੋਂ 4 ਨਵੰਬਰ ਤੱਕ ‘Aristotle-Confucius Symposium’ ਦੀ ਕਰੇਗਾ ਮੇਜ਼ਬਾਨੀ

37 minutes ago
ਰੋਮਾਂਟਿਕ ਫਿਲਮ ‘Itlu Arjuna’ ਹੁਣ 13 ਨਵੰਬਰ ਨੂੰ ਹੋਵੇਗੀ ਰਿਲੀਜ਼

ਰੋਮਾਂਟਿਕ ਫਿਲਮ ‘Itlu Arjuna’ ਹੁਣ 13 ਨਵੰਬਰ ਨੂੰ ਹੋਵੇਗੀ ਰਿਲੀਜ਼

39 minutes ago
Punjab ‘ਚ ਲਗਤਾਰ ਦੋ ਛੁੱਟੀਆਂ: ਐਤਵਾਰ ਤੋਂ ਬਾਅਦ ਸੋਮਵਾਰ ਨੂੰ ਰਹੇਗੀ ਛੁੱਟੀ

Punjab ‘ਚ ਲਗਤਾਰ ਦੋ ਛੁੱਟੀਆਂ: ਐਤਵਾਰ ਤੋਂ ਬਾਅਦ ਸੋਮਵਾਰ ਨੂੰ ਰਹੇਗੀ ਛੁੱਟੀ

2 hours ago
Hylo Open : ਪੀ.ਵੀ. ਸਿੰਧੂ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪਹੁੰਚੀ, ਲਕਸ਼ਯ ਵੀ ਖਿਤਾਬੀ ਮੁਕਾਬਲੇ ਵਿੱਚ ਸ਼ਾਮਲ

Hylo Open : ਪੀ.ਵੀ. ਸਿੰਧੂ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪਹੁੰਚੀ, ਲਕਸ਼ਯ ਵੀ ਖਿਤਾਬੀ ਮੁਕਾਬਲੇ ਵਿੱਚ ਸ਼ਾਮਲ

2 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab: ਨਵੰਬਰ 1984 ਦਾ ਸਿੱਖ ਕਤਲੇਆਮ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਮੱਥੇ `ਤੇ ਕਲੰਕ – ਐਡਵੋਕੇਟ ਧਾਮੀ

Punjab: ਨਵੰਬਰ 1984 ਦਾ ਸਿੱਖ ਕਤਲੇਆਮ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਮੱਥੇ `ਤੇ ਕਲੰਕ – ਐਡਵੋਕੇਟ ਧਾਮੀ

2 hours ago
ਸਰਦਾਰ ਪਰਗਟ ਸਿੰਘ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ

ਸਰਦਾਰ ਪਰਗਟ ਸਿੰਘ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ

2 hours ago
Hindi News
English News
Sunday, November 1, 2026
No Result
View All Result
29 °c
Chandigarh
23 ° Mon
24 ° Tue
24 ° Wed
24 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਜੰਗਲੀ ਖੇਤਰਾਂ ‘ਚ ਤਾਰਬੰਦੀ ‘ਤੇ ਖਰਚੇ ਜਾਣਗੇ 12 ਕਰੋੜ ਰੁਪਏ : ਸਾਧੂ ਸਿੰਘ ਧਰਮਸੋਤ

August 17, 2017
in ਪੰਜਾਬ
ਜੰਗਲੀ ਖੇਤਰਾਂ ‘ਚ ਤਾਰਬੰਦੀ ‘ਤੇ ਖਰਚੇ ਜਾਣਗੇ 12 ਕਰੋੜ ਰੁਪਏ : ਸਾਧੂ ਸਿੰਘ ਧਰਮਸੋਤ

ਜੰਗਲੀ ਖੇਤਰਾਂ ‘ਚ ਤਾਰਬੰਦੀ ‘ਤੇ ਖਰਚੇ ਜਾਣਗੇ 12 ਕਰੋੜ ਰੁਪਏ : ਸਾਧੂ ਸਿੰਘ ਧਰਮਸੋਤ
ਚੰਡੀਗੜ੍ਹ, 17 ਅਗਸਤ (ਵਿਸ਼ਵ ਵਾਰਤਾ) :ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀਆਂ ਫਸਲਾਂ ਦੇ ਬਚਾਅ ਲਈ ਜੰਗਲੀ ਖੇਤਰਾਂ ‘ਚ 57.38 ਕਿਲੋਮੀਟਰ ਲੰਬਾਈ ਦੀ ਤਾਰਬੰਦੀ ਕਰਨ ਦਾ ਫੈਸਲਾ ਕੀਤਾ ਹੈ ਜਿਸ ‘ਤੇ ਅਨੁਮਾਨਿਤ 1212.87 ਲੱਖ ਰੁਪਏ ਦੀ ਲਾਗਤ ਆਵੇਗੀ। ਇਹ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਦੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਜੰਗਲੀ ਜੀਵ ਸੁਰੱਖਿਆ ਐਕਟ-1972 ਦੇ ਲਾਗੂ ਹੋਣ ਮਗਰੋਂ ਸੂਬੇ ‘ਚ ਨੀਲ ਗਾਂ, ਜੰਗਲੀ ਸੂਰ ਅਤੇ ਸਾਂਬਰ ਆਦਿ ਜਾਤੀਆਂ ਦੀ ਅਬਾਦੀ ‘ਚ ਵਾਧਾ ਹੋਇਆ ਹੈ। ਭਾਵੇਂ ਇਸ ਨੂੰ ਜੰਗਲੀ ਜੀਵ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਪ੍ਰਾਪਤੀ ਮੰਨਿਆ ਜਾਂਦਾ ਹੈ ਪਰ ਜੰਗਲੀ ਜੀਵਾਂ ਦੇ ਵਾਧੇ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਦੋਂ ਜੰਗਲੀ ਜੀਵ ਉਨ੍ਹਾਂ ਦੀ ਖੜ੍ਹੀ ਫਸਲ ਦਾ ਨੁਕਸਾਨ ਕਰ ਦਿੰਦੇ ਹਨ। ਜੰਗਲੀ ਜੀਵਾਂ ਤੇ ਮਨੁੱਖ ਦੇ ਇਸ ਸੰਘਰਸ਼ ‘ਚ ਜੰਗਲੀ ਰੱਖਾਂ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਦਿਨ ਅਤੇ ਰਾਤ ਦੌਰਾਨ ਆਪਣੀ ਫਸਲ ਦੀ ਲਗਾਤਾਰ ਨਿਗਰਾਨੀ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ‘ਚ ਇਹ ਵੱਡੀ ਸਮੱਸਿਆ ਆਈ ਕਿਉਂਕਿ ਇੱਥੇ 6 ਜੰਗਲੀ ਰੱਖਾਂ ਹਨ। ਇਸਦੇ ਫਲਸਰੂਪ ਜ਼ਿਲ੍ਹਾ ਪਟਿਆਲਾ ਦੀਆਂ ਜੰਗਲੀ ਰੱਖਾਂ ਦੀ ਤਾਰਬੰਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਦੀ ਸਮੱਸਿਆ ਦੇ ਹੱਲ ਦੇ ਨਾਲ-ਨਾਲ ਜੰਗਲੀ ਜੀਵਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਟਿਆਲਾ ਮੰਡਲ ਵਿਖੇ ਪੈਂਦੇ ਬੀੜ ਭੋਰੇ ਅਗੋਲ, ਮਾਲੀਆਂ ਖੇੜੀ, ਬਹਾਦਰਗੜ੍ਹ, ਛੋਟੀ ਭੁੱਨਰਹੇੜੀ, ਖੇੜੀ ਗੁੱਜਰਾਂ ਅਤੇ ਬੀੜ ਮੀਰਾਂਪੁਰ ਤੇ ਗੋਗਪੁਰ ਜੰਗਲਾਤ ਖੇਤਰਾਂ ਦੀ ਤਾਰਬੰਦੀ ਦੇ ਪ੍ਰਾਜੈਕਟ ‘ਤੇ ਉਪਰੋਕਤ ਅਨੁਮਾਨਿਤ ਰਕਮ ਖਰਚੀ ਜਾਵੇਗੀ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਤੱਖਣੀ ਰਹਿਮਾ ਪੁਰ ਜੰਗਲੀ ਰੱਖ ਵਿਖੇ 1.347 ਕਿਲੋਮੀਟਰ ਦੇ ਦਾਇਰੇ ਵਿੱਚ ਸੋਲਰ ਤਾਰਬੰਦੀ ਲਾਈ ਗਈ ਹੈ।
ਸ. ਧਰਮਸੋਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਬੀੜ ਭੋਰੇ ਅਗੋਲ ਵਿਖੇ 300 ਲੱਖ ਦੀ ਲਾਗਤ ਨਾਲ 15.60 ਕਿਲੋਮੀਟਰ ਮਾਲੀਆਂ ਖੇੜੀ, ਬਹਾਦਰਗੜ੍ਹ, ਛੋਟੀ ਭੁੱਨਰਹੇੜੀ, ਖੇੜੀ ਗੁੱਜਰਾਂ ਦੇ ਜੰਗਲੀ ਖੇਤਰਾਂ ਵਿਖੇ 356.87 ਲੱਖ ਦੀ ਲਾਗਤ ਨਾਲ 16.22 ਕਿਲੋਮੀਟਰ ਅਤੇ ਗੋਗਪੁਰ ਜੰਗਲਾਤ ਖੇਤਰ ਵਿਖੇ 556 ਲੱਖ ਦੀ ਲਾਗਤ ਨਾਲ 25.56 ਕਿਲੋਮੀਟਰ ‘ਚ ਤਾਰਬੰਦੀ ਕੀਤੀ ਜਾਵੇਗੀ।
ਸ. ਧਰਮਸੋਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਬੀੜ ਭਾਦਸੋਂ, ਬੀੜ ਭੁਨਰਹੇੜੀ, ਬੀੜ ਮੋਤੀ ਬਾਗ, ਬੀੜ ਗੁਰਦਿਆਲਪੁਰਾ ਅਤੇ ਬੀੜ ਦੋਸਾਂਝ ਦੇ 3464.75 ਹੈਕਟੇਅਰ ਖੇਤਰ ਵਿਖੇ ਕੁੱਲ 57.30 ਕਿਲੋਮੀਟਰ ਲੰਬਾਈ ਖੇਤਰ ‘ਚ ਤਾਰਬੰਦੀ ਕੀਤੀ ਗਈ ਹੈ ਜਿਸ ‘ਤੇ 791.37 ਲੱਖ ਰੁਪਏ ਖਰਚੇ ਜਾ ਚੁੱਕੇ ਹਨ। ਉਨ੍ਹਾਂ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਬੀੜ ਭਾਦਸੋਂ ਦੇ 1022.63 ਹੈਕਟੇਅਰ ਖੇਤਰ ‘ਚ 11.475 ਕਿਲੋਮੀਟਰ, ਬੀੜ ਭੁਨਰਹੇੜੀ ਦੇ 650 ਹੈਕਟੇਅਰ ਖੇਤਰ ‘ਚ 11.220 ਕਿਲੋਮੀਟਰ, ਬੀੜ ਮੋਤੀ ਬਾਗ ਦੇ 654 ਹੈਕਟੇਅਰ ਖੇਤਰ ‘ਚ 11.500 ਕਿਲੋਮੀਟਰ, ਬੀੜ ਗੁਰਦਿਆਲਪੁਰਾ ਦੇ 620.53 ਹੈਕਟੇਅਰ ਵਿਖੇ 10.611 ਮਿਲੋਮੀਟਰ ਅਤੇ ਬੀੜ ਦੋਸਾਂਝ ਦੇ 517.59 ਹੈਕਟੇਅਰ ‘ਚ 12.500 ਕਿਲੋਮੀਟਰ ਖੇਤਰ ‘ਚ ਤਾਰਬੰਦੀ ਕੀਤੀ ਜਾ ਚੁੱਕੀ ਹੈ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Stubble burning : ਕੇਂਦਰ ਦੀ CAQM ਟੀਮ ਨੇ ਪੰਜਾਬ ਵਿੱਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਲਿਆ ਜਾਇਜ਼ਾ

Stubble burning : ਕੇਂਦਰ ਦੀ CAQM ਟੀਮ ਨੇ ਪੰਜਾਬ ਵਿੱਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਲਿਆ ਜਾਇਜ਼ਾ

by Navjot
November 1, 2026
0

  ਨਵੀਂ ਦਿੱਲੀ, 1 ਨਵੰਬਰ (ਵਿਸ਼ਵ ਵਾਰਤਾ) - ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਦੇ ਉਦੇਸ਼ ਨਾਲ,...

ਉੱਤਰਾਖੰਡ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ 6 ਲੋਕਾਂ ਦੀਆਂ ਲਾਸ਼ਾਂ ਬਰਾਮਦ

ਉੱਤਰਾਖੰਡ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ 6 ਲੋਕਾਂ ਦੀਆਂ ਲਾਸ਼ਾਂ ਬਰਾਮਦ

by Navjot
November 1, 2026
0

  ਚਮੋਲੀ, 1 ਨਵੰਬਰ (ਵਿਸ਼ਵ ਵਾਰਤਾ) - ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਜੋਸ਼ੀਮਠ ਨੇੜੇ...

ਆਂਧਰਾ ਪ੍ਰਦੇਸ਼ ‘ਤੇ ਇੱਕ ਹੋਰ ਭਿਆਨਕ ਚੱਕਰਵਾਤ ਦਾ ਖਤਰਾ; 3 ਨਵੰਬਰ ਤੱਕ ਤੱਟ ਨਾਲ ਟਕਰਾਉਣ ਦੀ ਸੰਭਾਵਨਾ

ਆਂਧਰਾ ਪ੍ਰਦੇਸ਼ ‘ਤੇ ਇੱਕ ਹੋਰ ਭਿਆਨਕ ਚੱਕਰਵਾਤ ਦਾ ਖਤਰਾ; 3 ਨਵੰਬਰ ਤੱਕ ਤੱਟ ਨਾਲ ਟਕਰਾਉਣ ਦੀ ਸੰਭਾਵਨਾ

by Navjot
November 1, 2026
0

  ਅਮਰਾਵਤੀ, 1 ਨਵੰਬਰ (ਵਿਸ਼ਵ ਵਾਰਤਾ) ਆਂਧਰਾ ਪ੍ਰਦੇਸ਼ ਦੇ ਤੱਟ 'ਤੇ 3 ਨਵੰਬਰ ਨੂੰ ਇੱਕ ਹੋਰ ਭਿਆਨਕ ਚੱਕਰਵਾਤੀ ਤੂਫ਼ਾਨ ਦੇ...

ਵਾਰਾਣਸੀ 2 ਤੋਂ 4 ਨਵੰਬਰ ਤੱਕ ‘Aristotle-Confucius Symposium’ ਦੀ ਕਰੇਗਾ ਮੇਜ਼ਬਾਨੀ

ਵਾਰਾਣਸੀ 2 ਤੋਂ 4 ਨਵੰਬਰ ਤੱਕ ‘Aristotle-Confucius Symposium’ ਦੀ ਕਰੇਗਾ ਮੇਜ਼ਬਾਨੀ

by Navjot
November 1, 2026
0

  ਨਵੀਂ ਦਿੱਲੀ, 1 ਨਵੰਬਰ (ਵਿਸ਼ਵ ਵਾਰਤਾ) - ਦਾਰਸ਼ਨਿਕ ਪਰੰਪਰਾਵਾਂ ਦੇ ਵਿਚਕਾਰ ਡੂੰਘੇ ਸੱਭਿਅਤਾਗਤ ਸੰਵਾਦ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

5th T20I : ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ; ਪਰ ਭਾਰਤੀ ਟੀਮ ਨੇ ਲੜੀ 3-2 ਨਾਲ ਜਿੱਤੀ

5th T20I : ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ; ਪਰ ਭਾਰਤੀ ਟੀਮ ਨੇ ਲੜੀ 3-2 ਨਾਲ ਜਿੱਤੀ

by Navjot
November 1, 2026
0

  ਚੰਡੀਗੜ੍ਹ, 1 ਨਵੰਬਰ  (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ 5 ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਹੈਮਿਲਟਨ ਦੇ...

Most Popular

Punjab : ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ

Punjab : ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ

by Jaspreet Kaur
3 weeks ago
0

Punjab : ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ ਪੰਜਾਬ 'ਚ ਵਿਸ਼ੇਸ਼ ਗਹਿਰੀ ਸੁਧਾਈ 2026 ਸਫ਼ਲਤਾਪੂਰਵਕ ਮੁਕੰਮਲ:...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 