• Latest
  • Trending
ਜੇ ਪੰਜਾਬ ਦੀ ਵਿਰਾਸਤ ਦੀ ਰਾਖੀ ਨਹੀਂ ਕਰ ਸਕਦਾ ਤਾਂ ਸਿੱਧੂ ਅਸਤੀਫਾ ਦੇਵੇ: ਅਕਾਲੀ ਦਲ

ਜੇ ਪੰਜਾਬ ਦੀ ਵਿਰਾਸਤ ਦੀ ਰਾਖੀ ਨਹੀਂ ਕਰ ਸਕਦਾ ਤਾਂ ਸਿੱਧੂ ਅਸਤੀਫਾ ਦੇਵੇ: ਅਕਾਲੀ ਦਲ

9 years ago
ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ! ਸਟਾਰ ਖਿਡਾਰੀ ਹੋਇਆ ਬਾਹਰ

ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ! ਸਟਾਰ ਖਿਡਾਰੀ ਹੋਇਆ ਬਾਹਰ

5 minutes ago
4 ਨਵੰਬਰ ਨੂੰ ਸੰਗਰੂਰ ਤੋਂ ਰਾਹੁਲ ਗਾਂਧੀ ਕਰਨਗੇ 2027 ਦੀਆਂ ਚੋਣਾਂ ਦੀ ਮੁਹਿੰਮ ਦਾ ਆਗਾਜ਼, ਪੰਜਾਬ ਅਤੇ ਪੰਜਾਬੀਆਂ ਨਾਲ ਉਨ੍ਹਾਂ ਦਾ ਗਹਿਰਾ ਲਗਾਅ: ਵੇਣੂਗੋਪਾਲ

4 ਨਵੰਬਰ ਨੂੰ ਸੰਗਰੂਰ ਤੋਂ ਰਾਹੁਲ ਗਾਂਧੀ ਕਰਨਗੇ 2027 ਦੀਆਂ ਚੋਣਾਂ ਦੀ ਮੁਹਿੰਮ ਦਾ ਆਗਾਜ਼, ਪੰਜਾਬ ਅਤੇ ਪੰਜਾਬੀਆਂ ਨਾਲ ਉਨ੍ਹਾਂ ਦਾ ਗਹਿਰਾ ਲਗਾਅ: ਵੇਣੂਗੋਪਾਲ

55 minutes ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

55 minutes ago
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਲਈ ਸਬ-ਕਮੇਟੀ ਦੀ ਹੋਈ ਇਕੱਤਰਤਾ, ਪੜ੍ਹੋ ਵੇਰਵਾ

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਲਈ ਸਬ-ਕਮੇਟੀ ਦੀ ਹੋਈ ਇਕੱਤਰਤਾ, ਪੜ੍ਹੋ ਵੇਰਵਾ

2 hours ago
ਬਿਨ੍ਹਾਂ ਪੈਟਰੋਲ – ਡੀਜ਼ਲ ਤੋਂ ਦੌੜਣਗੀਆਂ ਗੱਡੀਆਂ! 100% ਈਥਾਨੋਲ ਵਾਲੇ Fuel ਨੂੰ ਸਰਕਾਰ ਨੇ ਦਿੱਤੀ ਮਨਜ਼ੂਰੀ

ਬਿਨ੍ਹਾਂ ਪੈਟਰੋਲ – ਡੀਜ਼ਲ ਤੋਂ ਦੌੜਣਗੀਆਂ ਗੱਡੀਆਂ! 100% ਈਥਾਨੋਲ ਵਾਲੇ Fuel ਨੂੰ ਸਰਕਾਰ ਨੇ ਦਿੱਤੀ ਮਨਜ਼ੂਰੀ

2 hours ago
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਦੇ ਪਾਣੀ ਹਥਿਆਉਣ ਲਈ ਵੋਟਾਂ ਮੰਗ ਰਹੀ ਹੈ ਭਾਜਪਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਦੇ ਪਾਣੀ ਹਥਿਆਉਣ ਲਈ ਵੋਟਾਂ ਮੰਗ ਰਹੀ ਹੈ ਭਾਜਪਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

2 hours ago
100 ਮਿੰਨੀ ਬੱਸਾਂ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

100 ਮਿੰਨੀ ਬੱਸਾਂ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

3 hours ago
ਮਹਾਰਿਸ਼ੀ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ CM ਮਾਨ ਨੇ ਰਾਜ ਪੱਧਰੀ ਸਮਾਗਮ ‘ਚ ਕੀਤੀ ਸ਼ਿਰਕਤ

ਮਹਾਰਿਸ਼ੀ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ CM ਮਾਨ ਨੇ ਰਾਜ ਪੱਧਰੀ ਸਮਾਗਮ ‘ਚ ਕੀਤੀ ਸ਼ਿਰਕਤ

3 hours ago
ਜਥੇਦਾਰ ਗੜਗੱਜ ਵੱਲੋਂ ਨਾਰਵੇ ’ਚ ਸਿੱਖਾਂ ਨੂੰ ਏਕਤਾ ਬਣਾਈ ਰੱਖਣ ਅਤੇ ਬੱਚਿਆਂ ਦੀ ਸਿੱਖੀ ਪਛਾਣ ਵੱਲ ਵਿਸ਼ੇਸ਼ ਧਿਆਨ ਦੇਣ ਦਾ ਸੰਦੇਸ਼

ਜਥੇਦਾਰ ਗੜਗੱਜ ਵੱਲੋਂ ਨਾਰਵੇ ’ਚ ਸਿੱਖਾਂ ਨੂੰ ਏਕਤਾ ਬਣਾਈ ਰੱਖਣ ਅਤੇ ਬੱਚਿਆਂ ਦੀ ਸਿੱਖੀ ਪਛਾਣ ਵੱਲ ਵਿਸ਼ੇਸ਼ ਧਿਆਨ ਦੇਣ ਦਾ ਸੰਦੇਸ਼

3 hours ago
ਅੰਮ੍ਰਿਤਸਰ ‘ਚ ‘ਜੇਡੀ ਜਿਮ’ ‘ਤੇ ਅੰਨ੍ਹੇਵਾਹ ਫਾਇਰਿੰਗ, 2 ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

ਅੰਮ੍ਰਿਤਸਰ ‘ਚ ‘ਜੇਡੀ ਜਿਮ’ ‘ਤੇ ਅੰਨ੍ਹੇਵਾਹ ਫਾਇਰਿੰਗ, 2 ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

4 hours ago
Amritsar : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

Amritsar : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

4 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

5 hours ago
Hindi News
English News
Monday, October 26, 2026
No Result
View All Result
21 °c
Chandigarh
24 ° Tue
24 ° Wed
24 ° Thu
24 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਜੇ ਪੰਜਾਬ ਦੀ ਵਿਰਾਸਤ ਦੀ ਰਾਖੀ ਨਹੀਂ ਕਰ ਸਕਦਾ ਤਾਂ ਸਿੱਧੂ ਅਸਤੀਫਾ ਦੇਵੇ: ਅਕਾਲੀ ਦਲ

September 14, 2017
in ਖਬਰਾਂ
ਜੇ ਪੰਜਾਬ ਦੀ ਵਿਰਾਸਤ ਦੀ ਰਾਖੀ ਨਹੀਂ ਕਰ ਸਕਦਾ ਤਾਂ ਸਿੱਧੂ ਅਸਤੀਫਾ ਦੇਵੇ: ਅਕਾਲੀ ਦਲ

ਜੇ ਪੰਜਾਬ ਦੀ ਵਿਰਾਸਤ ਦੀ ਰਾਖੀ ਨਹੀਂ ਕਰ ਸਕਦਾ ਤਾਂ ਸਿੱਧੂ ਅਸਤੀਫਾ ਦੇਵੇ: ਅਕਾਲੀ ਦਲਚੰਡੀਗੜ੍ਹ, 14 ਸਤੰਬਰ(ਵਿਸ਼ਵ ਵਾਰਤਾ): ਸ੍ਰੋਮਣੀ ਅਕਾਲੀ ਦਲ ਨੇ ਅੱਜ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੂੰ ਆਖਿਆ ਹੈ ਕਿ ਜੇ ਉਹ ਸੂਬੇ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦੀ ਰਾਖੀ ਨਹੀਂ ਕਰ ਸਕਦਾ ਤਾਂ ਤੁਰੰਤ ਅਹੁਦੇ ਤੋਂ ਅਸਤੀਫਾ ਦੇ ਦੇਵੇ। ਪਾਰਟੀ ਨੇ ਕਿਹਾ ਕਿ ਸਿੱਧੂ ਜਾਣਬੁੱਝ ਕੇ ਸਿੱਖ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਪੈਸੇ ਵਿਚ ਕਟੌਤੀ ਕਰਕੇ ਸਿੱਖ ਵਿਰਾਸਤ ਦਾ ਇਸ ਲਈ ਅਪਮਾਨ ਕਰ ਰਿਹਾ ਹੈ, ਕਿਉਂਕਿ ਇਹ ਯਾਦਗਾਰਾਂ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨੀਆਂ ਉਸਾਰੀਆਂ ਗਈਆਂ ਸਨ।

ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਨਵਜੋਤ ਸਿੱਧੂ ਨੇ ਸੰਗਰੂਰ ਵਿਚ ਕੁੱਪ ਰੋਹੀੜਾ ਵਿਖੇ 1762 ਵਿਚ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਲੜਦਿਆਂ ਸ਼ਹੀਦੀਆਂ ਪਾਉਣ ਵਾਲੇ 35 ਹਜ਼ਾਰ ਸਿੱਖਾਂ ਦੀ ਯਾਦ ਵਿਚ  ਉਸਾਰੀ ਸਿੱਖ ਯਾਦਗਾਰ ਵੱਡਾ ਘੱਲੂਘਾਰਾ ਦੀ ਸਾਂਭ-ਸੰਭਾਲ ਲਈ ਪੈਸੇ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਜਿਹੀ ਸ਼ਰਮਨਾਕ ਹਰਕਤ ਕਰਕੇ ਸਿੱਧੂ ਨਾ ਸਿਰਫ ਸਿੱਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਉਹਨਾਂ ਸ਼ਹੀਦਾਂ ਦੀ ਯਾਦ ਦਾ ਅਪਮਾਨ ਕੀਤਾ ਹੈ, ਸਗੋਂ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦਾ ਅਸਲੀ ਰੰਗ ਵੀ ਵਿਖਾ ਦਿੱਤਾ ਹੈ।

ਅਕਾਲੀ ਦਲ ਦੇ ਤਰਜਮਾਨ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਆਪਣੇ ਮੰਤਰਾਲੇ ਦਾ ਚਾਰਜ ਸੰਭਾਲਦੇ ਹੀ ਇਹ ਬਿਆਨ ਦੇ ਕੇ ਕਿ ਵਿਰਾਸਤੇ-ਖਾਲਸਾ ਇੱਕ ਸਫੈਦ ਹਾਥੀ ਹੈ, ਕਾਂਗਰਸ ਸਰਕਾਰ ਦੀ ਸਿੱਖ ਗੁਰਦੁਆਰਿਆਂ ਉੱਤੇ ਹਮਲੇ ਕਰਨ ਅਤੇ ਸਿੱਖ ਸੱਭਿਆਚਾਰ ਦਾ ਅਪਮਾਨ ਕਰਨ ਦੀ ਨੀਤੀ ਦਾ ਮੁਜ਼ਾਹਰਾ ਕਰ ਦਿੱਤਾ ਸੀ।  ਉਹਨਾਂ ਕਿਹਾ ਕਿ ਸਿੱਧੂ ਜਿਸ ਨੂੰ ਸੈਰ ਸਪਾਟਾ ਮੰਤਰੀ ਵਜੋਂ ਪੰਜਾਬ ਦਾ ਬਰਾਂਡ ਅੰਬੈਸਡਰ ਮੰਨਿਆ ਜਾਂਦਾ ਹੈ, ਨੇ ਇੱਕ ਅਜਿਹੀ ਯਾਦਗਾਰ ਦੀ ਨਿੰਦਾ ਕੀਤੀ ਸੀ, ਜਿਸ ਨੂੰ ਪੂਰੀ ਦੁਨੀਆਂ ਅੰਦਰ ਸਿੱਖ ਧਰਮ ਅਤੇ ਸੱਭਿਆਚਾਰ ਦਾ ਮੁਜੱਸਮਾ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਕਾਮੇਡੀ ਸਰਕਸ ਤੋਂ ਉਪੱਰ ਕੁੱਝ ਵੀ ਸੋਚ ਨਾ ਸਕਣ ਵਾਲੇ ਸਿੱਧੂ ਦੀ ਇਸ ਹਰਕਤ ਦੀ ਪੂਰੀ ਦੁਨੀਆਂ ਦੇ ਪੰਜਾਬੀਆਂ ਨੇ ਭੰਡੀ ਕੀਤੀ ਸੀ, ਪਰ ਉਸ ਨੇ ਫਿਰ ਵੀ ਕੋਈ ਸਬਕ ਨਹੀਂ ਸਿੱਖਿਆ।

ਡਾਕਟਰ ਚੀਮਾ ਨੇ ਕਿਹਾ ਕਿ ਸਿੱਧੂ ਅਕਾਲੀ-ਭਾਜਪਾ ਸਰਕਾਰ ਦੁਆਰਾ ਮੁਕੰਮਲ ਕੀਤੇ ਗਏ ਸਾਰੇ ਧਾਰਮਿਕ ਅਤੇ ਸੱਭਿਆਚਾਰਕ ਪ੍ਰਾਜੈਕਟਾਂ ਨਾਲ ਤਰਤੀਬਵਾਰ ਵਿਤਕਰਾ ਕਰਦਾ ਗਿਆ। ਉਹਨਾਂ ਕਿਹਾ ਕਿ ਜਦੋਂ ਦਾ ਸਿੱਧੂ ਮੰਤਰੀ ਬਣਿਆ ਹੈ ਅਤੇ ਉਸ ਨੇ ਪੰਜਾਬ ਵਿਰਾਸਤ ਅਤੇ ਸੈਰ ਸਪਾਟਾ ਤਰੱਕੀ ਬੋਰਡ ਨੂੰ ਆਪਣੇ ਹੱਥਾਂ ਵਿਚ ਲਿਆ ਹੈ ਤਾਂ  ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਵਿਰਾਸਤੀ ਮਾਰਗ ਸਾਂਭ-ਸੰਭਾਲ ਖੁਣੋਂ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ।

ਸਿੱਧੂ ਨੂੰ ਇਹ ਕਹਿੰਦਿਆਂ ਕਿ ਉਸ ਨੂੰ ਸਮਝਣਾ ਚਾਹੀਦਾ ਹੈ ਕਿ ਉਸ ਦੇ ਸਿਰ ਦੇ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਵੀ ਹੈ, ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਭਾਜਪਾ ਦੇ ਕਾਰਜਕਾਲ ਦੌਰਾਨ ਉਸਾਰੇ ਗਏ ਸਾਰੇ ਸਮਾਰਕ, ਆਨੰਦਪੁਰ ਸਾਹਿਬ ਵਿਖੇ ਵਿਰਾਸਤੇ-ਖਾਲਸਾ, ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ, ਵੱਡਾ ਅਤੇ ਛੌਟਾ ਘੱਲੂਘਾਰਾ ਮੈਮੋਰੀਅਲ, ਅੰਮ੍ਰਿਤਸਰ ਵਿਖੇ ਜੰਗੀ ਯਾਦਗਾਰ, ਅਤੇ ਕਰਤਾਰਪੁਰ ਵਿਖੇ ਜੰਗੇ-ਆਜ਼ਾਦੀ ਯਾਦਗਾਰ ਆਦਿ ਸਾਡੀ ਧਾਰਮਿਕ-ਸੱਭਿਆਚਾਰਕ ਪਰੰਪਰਾ ਅਤੇ ਪੰਜਾਬੀਆਂ ਦੀ ਬਹਾਦਰੀ ਦੀ ਗਵਾਹੀ ਭਰਦੇ ਹਨ। ਉਹਨਾਂ ਕਿਹਾ ਕਿ ਜੇ ਤੁਸੀਂ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਸਾਡੀਆਂ ਆਉਣ ਵਾਲੀਆਂ ਪੀੜ•ੀਆਂ ਅੰਦਰ ਆਪਣੀ ਸ਼ਾਨਦਾਰ ਵਿਰਾਸਤ ਬਾਰੇ ਸਵੈਮਾਣ ਭਰਨ ਲਈ ਬਣਾਏ ਗਏ ਇਹਨਾਂ ਸਮਾਰਕਾਂ ਦੀ ਮਹੱਤਤਾ ਨੂੰ ਨਹੀਂ ਸਮਝ ਸਕਦੇ ਤਾਂ ਚੰਗਾ ਹੋਵੇਗਾ ਕਿ ਤੁਸੀਂ ਅਸਤੀਫਾ ਦੇ ਦਿਓ ਅਤੇ ਵਾਪਸ ਮੁੰਬਈ ਜਾ ਕੇ ਆਪਣੀ ਕਾਮੇਡੀ ਸ਼ੋਅ ਤਿਆਰ ਕਰਨਾ ਸ਼ੁਰੂ ਕਰ ਦਿਓ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ! ਸਟਾਰ ਖਿਡਾਰੀ ਹੋਇਆ ਬਾਹਰ

ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ! ਸਟਾਰ ਖਿਡਾਰੀ ਹੋਇਆ ਬਾਹਰ

by Jaspreet Kaur
October 26, 2026
0

ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ! ਸਟਾਰ ਖਿਡਾਰੀ ਹੋਇਆ ਬਾਹਰ ਚੰਡੀਗੜ੍ਹ, 26 ਅਕਤੂਬਰ 2026 (ਵਿਸ਼ਵ...

4 ਨਵੰਬਰ ਨੂੰ ਸੰਗਰੂਰ ਤੋਂ ਰਾਹੁਲ ਗਾਂਧੀ ਕਰਨਗੇ 2027 ਦੀਆਂ ਚੋਣਾਂ ਦੀ ਮੁਹਿੰਮ ਦਾ ਆਗਾਜ਼, ਪੰਜਾਬ ਅਤੇ ਪੰਜਾਬੀਆਂ ਨਾਲ ਉਨ੍ਹਾਂ ਦਾ ਗਹਿਰਾ ਲਗਾਅ: ਵੇਣੂਗੋਪਾਲ

4 ਨਵੰਬਰ ਨੂੰ ਸੰਗਰੂਰ ਤੋਂ ਰਾਹੁਲ ਗਾਂਧੀ ਕਰਨਗੇ 2027 ਦੀਆਂ ਚੋਣਾਂ ਦੀ ਮੁਹਿੰਮ ਦਾ ਆਗਾਜ਼, ਪੰਜਾਬ ਅਤੇ ਪੰਜਾਬੀਆਂ ਨਾਲ ਉਨ੍ਹਾਂ ਦਾ ਗਹਿਰਾ ਲਗਾਅ: ਵੇਣੂਗੋਪਾਲ

by Jaspreet Kaur
October 26, 2026
0

4 ਨਵੰਬਰ ਨੂੰ ਸੰਗਰੂਰ ਤੋਂ ਰਾਹੁਲ ਗਾਂਧੀ ਕਰਨਗੇ 2027 ਦੀਆਂ ਚੋਣਾਂ ਦੀ ਮੁਹਿੰਮ ਦਾ ਆਗਾਜ਼, ਪੰਜਾਬ ਅਤੇ ਪੰਜਾਬੀਆਂ ਨਾਲ ਉਨ੍ਹਾਂ...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
October 26, 2026
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 26 ਅਕਤੂਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News)...

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਲਈ ਸਬ-ਕਮੇਟੀ ਦੀ ਹੋਈ ਇਕੱਤਰਤਾ, ਪੜ੍ਹੋ ਵੇਰਵਾ

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਲਈ ਸਬ-ਕਮੇਟੀ ਦੀ ਹੋਈ ਇਕੱਤਰਤਾ, ਪੜ੍ਹੋ ਵੇਰਵਾ

by Jaspreet Kaur
October 26, 2026
0

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਲਈ ਸਬ-ਕਮੇਟੀ ਦੀ ਹੋਈ ਇਕੱਤਰਤਾ, ਪੜ੍ਹੋ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ! ਸਟਾਰ ਖਿਡਾਰੀ ਹੋਇਆ ਬਾਹਰ

ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ! ਸਟਾਰ ਖਿਡਾਰੀ ਹੋਇਆ ਬਾਹਰ

by Jaspreet Kaur
October 26, 2026
0

ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ! ਸਟਾਰ ਖਿਡਾਰੀ ਹੋਇਆ ਬਾਹਰ ਚੰਡੀਗੜ੍ਹ, 26 ਅਕਤੂਬਰ 2026 (ਵਿਸ਼ਵ...

Most Popular

ਬੰਬ ਧਮਾਕੇ ਦੇ ਮਾਮਲੇ ਵਿੱਚ NIA ਨੇ 2 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ

ਬੰਬ ਧਮਾਕੇ ਦੇ ਮਾਮਲੇ ਵਿੱਚ NIA ਨੇ 2 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ

by Navjot
3 weeks ago
0

ਬੰਬ ਧਮਾਕੇ ਦੇ ਮਾਮਲੇ ਵਿੱਚ NIA ਨੇ 2 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ ਭੁਵਨੇਸ਼ਵਰ, 2 ਅਕਤੂਬਰ (ਵਿਸ਼ਵ ਵਾਰਤਾ): ਨੈਸ਼ਨਲ ਇਨਵੈਸਟੀਗੇਸ਼ਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 