ਜਿਲ੍ਹਾ ਮੋਹਾਲੀ ਦੇ ਮਲਟੀਪਰਪਜ਼ ਹੈਲਥ ਵਰਕਰਾਂ (1263) ਵੱਲੋਂ ਭੁੱਖ ਹੜਤਾਲ ਸ਼ੁਰੂ

ਮੋਹਾਲੀ 16 ਦਸੰਬਰ ( ਸਤੀਸ਼ ਕੁਮਾਰ ਪੱਪੀ ) – ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਕੰਮ ਕਰਦੇ ਪਰੋਬੇਸ਼ਨਰ ਸਿਹਤ ਕਰਮਚਾਰੀ ਮੇਲ ਵੱਲੋਂ ਦਫਤਰ ਸਿਵਲ ਸਰਜਨ ਜਿਲ੍ਹਾ ਮੋਹਾਲੀ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ 2 ਦਿਨ ਬਾਅਦ ਮਰਨ ਵਰਤ ਵਿੱਚ ਤਬਦੀਲ ਹੋ ਜਾਵੇਗੀ, ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਐਕਸ਼ਨ ਕਮੇਟੀ ਨੇ ਦੱਸਿਆ ਕਿ ਉਹ ਸਿਹਤ ਮੰਤਰੀ ਪੰਜਾਬ ਸਰਕਾਰ ਦੁਆਰਾ ਪਰਖ ਕਾਲ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨ ਦੇ ਭਰੋਸੇ ਤੇ ਕਰੋਨਾ ਮਹਾਮਾਰੀ ਦੌਰਾਨ ਪੂਰਾ ਇਕ ਸਾਲ ਦਿਨ ਰਾਤ ਮੋਹਰਲੀ ਕਤਾਰ ਦੇ ਯੋਧੇ ਬਣ ਸਿਰਫ ਬੇਸਿਕ ਪੇਅ ਕੇਵਲ 10300 ਰੁਪਏ ਮਾਸਿਕ ਤਨਖਾਹ ਤੇ ਆਪਣੀ ਸੇਵਾਵਾਂ ਨਿਭਾ ਰਹੇ ਹਨ, ਕੋਵਿਡ ਮਹਾਂਮਾਰੀ ਕਾਰਨ ਰਾਜ ਵਿੱਚ ਐਪੀਡੈਮਿਕ ਐਕਟ ਲਾਗੂ ਹੈ ਅਤੇ ਸਮੁੱਚੀ ਦੁਨੀਆ ਦੇਖ ਰਹੀ ਹੈ ਕਿ ਕਿਵੇਂ ਸਿਹਤ ਕਰਮੀ ਹੌਸਲੇ ਨਾਲ ਘੱਟ ਤਨਖਾਹ ਦੇ ਬਾਵਜੂਦ ਵੀ ਆਪਣੀਆਂ ਡਿਊਟੀਆਂ ਤਨਦੇਹੀ ਨਾਲ 24 ਘੰਟੇ ਨਿਭਾ ਰਹੇ ਹਨ। ਮਹਾਂਮਾਰੀ ਦੇ ਇਸ ਦੌਰ ਚ ਪਾਜੀਟਿਵ ਮਰੀਜ਼ਾਂ ਦਾ ਫਾਲੋ -ਅਪ , ਕੰਟੈਕਟ ਟ੍ਰੈਸਿਗ ,ਸੈਪਲਿੰਗ ਕਾਰਜ ਸਿਰੇ ਚੜਾਉਣੇ ,ਏਅਰ ਪੋਰਟ ਡਿਊਟੀਆਂ ,ਵੀ ਆਈ ਪੀ ਅਤੇ ਵੀ .ਵੀ .ਆਈ .ਪੀ ਡਿਊਟੀਆਂ, ਕੰਟਰੋਲ ਰੂਮ ਡਿਊਟੀਆਂ, ਹਰ ਤਰਾਂ ਦੀ ਮੁੱਢਲੀ ਸਕਰੀਨਿਗ ਡਿਊਟੀ ਦੇ ਨਾਲ ਨਾਲ ਕੰਟੇਨਮੈਂਟ ਜ਼ੋਨ ਅਤੇ ਕੋਵਿਡ ਮਿਰਤਕ ਸ਼ਰੀਰਾਂ ਦੇ ਅੰਤਿਮ ਸੰਸਕਾਰ ਤੱਕ ਵੀ ਸਿਹਤ ਕਰਮਚਾਰੀਆਂ ਵੱਲੋ ਨੇਪਰੇ ਚੜਾਏ ਗਏ ਇਸ ਤੋਂ ਇਲਾਵਾ ਅੰਤਰ ਰਾਜੀ ਬਾਰਡਰਾ ਉੱਪਰ ਦਿਨ ਰਾਤ ਡਿਊਟੀਆਂ ਨਿਭਾਈਆਂ ਗਈਆਂ ਹਨ, ਇਨ੍ਹਾਂ ਹੀ ਨਹੀਂ ਸਗੋਂ ਮੌਸਮੀ ਬੀਮਾਰੀਆਂ ਦੇ ਬਚਾਅ ਉਪਰਾਲੇ ਵੀ ਮੋਹਰੀ ਹੋ ਕੇ ਕੀਤੇ ਗਏ ਹਨ ਇਸ ਜੰਗ ਵਿੱਚ ਸਾਡੇ ਬਹੁਤ ਸਾਥੀ ਕੋਵਿਡ ਸੰਕ੍ਰਮਿਤ ਵੀ ਪਾਏ ਗਏ ਜੋ ਕਿ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਚੋ ਵੀ ਗੁਜ਼ਰ ਰਹੇ ਹਨ।
ਸਿਹਤ ਮੰਤਰੀ ਵੱਲੋਂ ਕੀਤੇ ਵਾਅਦੇ ਵਫਾ ਨਾ ਹੋਣ ਕਰਕੇ ਸਾਰੇ ਪੰਜਾਬ ਭਰ ਦੇ ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਜਦੋਂ ਤੱਕ ਪਰਖ ਕਾਲ ਸਮਾਂ 2 ਸਾਲ ਕਰਨ ਸੰਬੰਧੀ ਸਿਹਤ ਵਿਭਾਗ ਵੱਲੋਂ ਪੱਤਰ ਜਾਰੀ ਨਹੀਂ ਹੋ ਜਾਂਦਾ ਉਨਾਂ ਸਮਾਂ ਸੰਘਰਸ਼ ਜਾਰੀ ਰਹੇਗਾ ਤੇ ਸੂਬੇ ਦੀਆਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੂਬੇ ਦੀਆਂ ਸਿਹਤ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ।
ਇਸ ਭੁੱਖ ਹੜਤਾਲ ਵਿੱਚ ਜਿਲ੍ਹਾ ਮੋਹਾਲੀ ਤੇ ਜਿਲ੍ਹਾ ਰੋਪੜ ਦੇ ਸਮੂਹ ਸਿਹਤ ਕਰਮਚਾਰੀ ਨੇ ਸ਼ਮੂਲੀਅਤ ਕੀਤੀ।






















