ਪੂਰਾ ਸ਼ਹਿਰ ਰਿਹਾ ਬੰਦ
ਬੁਢਲਾਡਾ 22, ਮਾਰਚ( ਵਿਸ਼ਵ ਵਾਰਤਾ): ਦੇਸ਼ ਭਰ ਸਮੇਤ ਪੂਰੀ ਦੁਨੀਆਂ ਵਿੱਚ ਵੱਧ ਰਹੀ ਮਹਾਮਾਰੀ ਨੋਬਲ ਕਰੋਨਾ ਵਾਇਰਸ ਦੇ ਕਹਿਰ ਦੇ ਚਲਦਿਆਂ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੇ ਜਨਤਾ ਕਰਫਿਊ ਦਾ ਐਲਾਨ ਕਰਨ ਤੋਂ ਬਾਅਦ ਪੂਰੇ ਦੇਸ਼ ਭਰ ਵਿੱਚ ਇਸਦਾ ਸਮਰਥਨ ਦੇਖਣ ਨੂੰ ਮਿਲ ਰਿਹਾ ਹੈ. ਇਸ ਮਹਾਮਾਰੀ ਕਾਰਨ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ. ਜਨਤਾ ਕਰਫਿਊ ਦਾ ਅਸਰ ਅੱਜ ਸ਼ਹਿਰ ਭਰ ਅਤੇ ਇਸਦੇ ਆਸ ਪਾਸ ਦੇ ਪਿੰਡਾਂ ਸਮੇਤ ਪੂਰੇ ਹਲਕੇ ਵਿੱਚ ਦੇਖਣ ਨੂੰ ਮਿਲਿਆ. ਅੱਜ ਪੂਰੇ ਸ਼ਹਿਰ ਵਿੱਚ ਦੁਕਾਨਾਂ ਅਤੇ ਪੂਰੀ ਮਾਰਕਿਟ ਜਿੱਥੇ ਪੂਰੀ ਤਰ੍ਹਾਂ ਬੰਦ ਸੀ ਉੱਥੇ ਲੋਕ ਆਪਣੇ ਘਰਾਂ ਤੋਂ ਬਾਹਰ ਤੱਕ ਨਹੀਂ ਨਿਕਲ ਰਹੇ ਸਨ ਅਤੇ ਪੂਰੇੇ ਸ਼ਹਿਰ ਭਰ ਵਿੱੱਚ ਸਨਾਟੇ ਦਾ ਮਾਹੌਲ ਬਣਿਆ ਹੋਇਆ ਸੀ. ਇਸ ਕਰਫਿਊ ਤਹਿਤ ਅੱਜ ਸ਼ਹਿਰ ਵਿੱਚ ਹਰ ਥਾਂ ਤੇ ਪੁਲਿਸ ਕਰਮੀ ਹੀ ਦੇਖਣ ਨੂੰ ਮਿਲ ਰਹੇ ਹਨ. ਸਥਾਨਕ ਸਿਟੀ ਪੁਲਿਸ ਦੇ ਐਸ ਐਚ ਓ ਗੁਰਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਇਰਸ ਤੋਂ ਬਚਣ ਲਈ ਆਪਣੀ ਸੁਰੱਖਿਆ ਆਪ ਕਰਨ ਅਤੇ ਇਸ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਤਾਂ ਜੋ ਇਸ ਦੇ ਕਹਿਰ ਤੋਂ ਬਚਿਆ ਜਾ ਸਕੇ. ਉਨ੍ਹਾਂ ਕਿਹਾ ਕਿ ਅੱਜ ਦੇ ਇਸ 14 ਘੰਟੇ ਦ ਕਰਫਿਊ ਤੋਂ ਬਾਅਦ ਵੀ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਲਈ ਜਲਦਬਾਜ਼ੀ ਨਾ ਕਰਨ ਅਤੇ ਬਿਨ੍ਹਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲਣ. ਉਨ੍ਹਾਂ ਕਿਹਾ ਕਿ ਪੂਰਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਤੁਹਾਡੀ ਸੁਰੱਖਿਆ ਲਈ ਹੀ ਘਰਾਂ ਦੇ ਬਾਹਰ ਹੈ ਤਾਂ ਜੋ ਲੋਕ ਸੁਰੱਖਿਅਤ ਰਹਿ ਸਕਣ. ਉਨ੍ਹਾ ਲੋਕਾਂ ਨੂੰ ਪ੍ਰਸ਼ਾਸ਼ਨ, ਸਰਕਾਰ ਅਤੇ ਸਿਹਤ ਵਿਭਾਗ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ.
ਲੋਕ ਸਭਾ ਚੋਣਾਂ 2024 -ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ
ਦੂਜੇ ਫੇਸਬੁੱਕ ਲਾਈਵ ਦੌਰਾਨ ਸਵਾਲਾਂ ਦਾ ਜਵਾਬ ਦੇਣ ਦੇ ਨਾਲ-ਨਾਲ ਲੋਕਾਂ ਤੋਂ ਮੰਗੇ ਸੁਝਾਅ ਅਤੇ ਫੀਡੈਕ ਸੂਬੇ ਵਿੱਚ ਨਿਰਪੱਖ ਅਤੇ...