ਜਗਰਾਤੇ ਤੋਂ ਵਾਪਸ ਆ ਰਹੀ ਕਾਰ ਦਰੱਖਤ ‘ਚ ਵੱਜਣ ਨਾਲ 2 ਬੱਚਿਆਂ ਸਮੇਤ 5 ਗੰਭੀਰ ਜਖ਼ਮੀ

ਜੈਤੋ,17 ਮਾਰਚ (ਰਘੂਨੰਦਨ ਪਰਾਸ਼ਰ) ਮਾਨਵਤਾ ਨੂੰ ਸਮਰਪਿਤ ਨੌਜਵਾਨ ਵੈੱਲਫੇਅਰ ਸੁ਼ਸ਼ਾਇਟੀ ਜੈਤੋ ਨੂੰ ਅੱਜ ਸਵੇਰੇ ਕਿਸੇ ਰਾਹਗੀਰ ਨੇ ਫੋਨ ਰਾਹੀਂ ਸੂਚਨਾ ਦਿੱਤੀ ਕਿ ਪਿੰਡ ਕਾਸ਼ਮ ਭੱਟੀ – ਹਰੀ ਨੋਂ ਸੜਕ ‘ਤੇ ਇੱਕ ਕਾਰ ਸਵਾਰ ਆਪਣੇ ਬੱਚਿਆਂ ਤੇ ਸਾਲ਼ੇ ਨਾਲ ਪਿੰਡ ਮਹਿਣਾ ਤੋ ਜਾਗਰਣ ਤੋਂ ਕੋਟਕਪੂਰਾ ਵੱਲ ਵਾਪਸ ਆ ਰਿਹਾ ਸੀ ਕਿ ਅਚਾਨਕ ਕਾਰ ਸੰਤੁਲਨ ਵਿਗੜਨ ਕਾਰਨ ਕਾਰ ਦਰੱਖਤ ਨਾਲ ਜਾ ਟਕਰਾਈ ਤੇ 5 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਦਿਆਂ ਹੀ ਸੋਸਾਇਟੀ ਦੇ ਚੇਅਰਮੈਨ ਮੰਨੂੰ ਗੋਇਲ ਅਤੇ ਨੀਟਾ ਗੋਇਲ, ਅਸ਼ੋਕ ਮਿੱਤਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ, ਪ੍ਧਾਨ ਹੈਪੀ ਗੋਇਲ ਘਟਨਾ ਵਾਲੀ ਥਾਂ ‘ਤੇ ਪਹੁੰਚੇ ਜ਼ਖ਼ਮੀਆਂ ਚੁੱਕ ਕੇ ਸਰਕਾਰੀ ਸਿਵਲ ਹਸਪਤਾਲ ਕੇਟਕਪੂਰਾ ਵਿੱਚ ਦਾਖਲ ਕਰਵਾਇਆ ਗਿਆ,ਜਿਥੇ ਡਾਕਟਰ ਨੇ ਹਾਲਤ ਦੇਖਦਿਆਂ ਹੀ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ। ਜ਼ਖ਼ਮੀ ਵਿਅਕਤੀਆਂ ਦੀ ਪਹਿਚਾਣ ਭੁਪਿੰਦਰ ਸਿੰਘ ਕੋਟਕਪੂਰਾ, ਬਲਦੇਵ ਸਿੰਘ(35ਸਾਲ) ਪੁੱਤਰ ਹਰਜਿੰਦਰ ਸਿੰਘ ਪਿੰਡ ਢਿੱਲਵਾਂ, ਸੁਖਪ੍ਰੀਤ ਕੋਰ(30ਸਾਲ) ਪਤਨੀ ਬਲਦੇਵ ਸਿੰਘ ਪਿੰਡ ਢਿੱਲਵਾਂ, ਖੁਸ਼ ਦੀਪ ਕੋਰ (6ਸਾਲ) ਸੁਪਤਰੀ ਬਲਦੇਵ ਸਿੰਘ ਢਿੱਲਵਾਂ, ਮਨਿੰਦਰ ਸਿੰਘ (7ਸਾਲ) ਪੁਤੱਰ ਬਲਦੇਵ ਸਿੰਘ ਪਿੰਡ ਢਿੱਲਵਾਂ ।
ਫੋਟੋ – ਜ਼ਖ਼ਮੀਂ ਔਰਤ, ਬੱਚੇ ਅਤੇ ਹੋਰ।( ਪਰਾਸ਼ਰ)






















