
ਚੰਡੀਗੜ, 21 ਜਨਵਰੀ – ਡੇਰਾਬੱਸੀ ਦੇ ਛੱਤਬੀੜ ਚਿੜੀਆਘਰ ਵਿਚ ਸ਼ੇਰ ਅਤੇ ਸ਼ੇਰਨੀ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਿਕ ਰੂਪ ਨਾਲ ਬਿਮਾਰ ਇੱਕ ਨੌਜਵਾਨ ਲਾਇਨ ਸਫਾਰੀ ਵਿਚ ਰੇਲਿੰਗ ਟੱਪ ਕੇ ਸ਼ੇਰਾਂ ਦੇ ਕੋਲ ਚਲਾ ਗਿਆ। ਇਸ ਦੌਰਾਨ ਸ਼ੇਰ ਅਤੇ ਸ਼ੇਰਨੀ ਨੇ ਉਸ ਉਤੇ ਹਮਲਾ ਕਰ ਦਿੱਤਾ, ਜਿਸ ਵਿਚ ਉਸ ਨੌਜਵਾਨ ਦੀ ਮੌਤ ਹੋ ਗਈ।
ਇਸ ਦੌਰਾਨ ਕੁਝ ਲੋਕਾਂ ਨੇ ਇਸ ਹਮਲੇ ਦੀ ਵੀਡੀਓ ਵੀ ਬਣਾ ਲਈ, ਜਿਸ ਦੇ ਆਧਾਰ ਉਤੇ ਚਿੜੀਆ ਘਰ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਸ ਨੌਜਵਾਨ ਦੀ ਪਹਿਚਾਣ ਨਹੀਂ ਹੋ ਸਕੀ।





















