ਕਾਤਲਾਂ ਵਿਚ ਧਰਮ ਪਤਨੀ, ਦੋ ਧੀਆਂ, ਇਕ ਮੁੰਡਾ ਸ਼ਾਮਲ, ਘਰ ਵਿਚ ਸਿਰਫ ਬਿਰਧ ਮਾਂ ਰਹਿ ਗਈ ਪਿੱਛੇ
ਮਾਨਸਾ, 4 ਅਕਤੂਬਰ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ 24 ਘੰਟਿਆਂ ਵਿਚ ਇਕ ਅੰਨ੍ਹੇ ਕਤਲ ਸਬੰਧੀ ਕਾਤਲਾਂ ਨੂੰ ਫੜ੍ਹਨ ਦਾ ਦਾਅਵਾ ਕੀਤਾ ਹੈ। ਬਜੁਰਗ ਦਿਵਸ ਵਾਲੇ ਦਿਨ ਘਰ ਦੇ ਮੁਖੀ ਦੇ ਹੋਏ ਇਸ ਕਤਲ ਵਿਚ ਪੁਲੀਸ ਨੇ ਉਸ ਦੀ ਘਰਵਾਲੀ, ਇਕ ਪੁੱਤਰ ਅਤੇ ਦੋ ਧੀਆਂ ਸਮੇਤ ਉਨ੍ਹਾਂ ਦੇ ਪੇ੍ਰਮੀਆਂ ਨੂੰ ਫੜ੍ਹਕੇ ਅੱਜ ਬਾਅਦ ਦੁਪਹਿਰ ਪੱਤਰਕਾਰਾਂ ਸਾਹਮਣੇ ਪੇਸ਼ ਕੀਤਾ ਗਿਆ। ਹੁਣ ਘਰ ਵਿਚ ਕਤਲ ਹੋਏ ਬਜੁਰਗ ਦੀ ਲਗਭਗ 100 ਸਾਲਾ ਮਾਤਾ ਹੀ ਰਹਿ ਗਈ ਹੈ, ਜਦੋਂ ਕਿ ਬਾਕੀ ਸਾਰੇ ਜਾਣੇ ਪੁਲੀਸ ਨੇ ਕਤਲ ਦੇ ਕਸੂਰ ਵਿਚ ਫੜ੍ਹ ਲਏ ਗਏ ਹਨ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਗੁਪਤ ਸਬੰਧਾਂ ਕਾਰਨ ਘਰ ਦੇ ਮੁਖੀ ਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਬਜੁਰਗ ਦੀ ਧਰਮ ਪਤਨੀ ਨੇ ਆਪਣੇ ਪਤੀ ਦਾ ਕਤਲ ਕਰਵਾਕੇ ਖੁਦ ਹੀ ਪੁਲੀਸ ਕੋਲ ਉਸਦੀ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਹੱਤਿਆ ਕਰ ਦੇਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਨੂµ ਜਦੋਂ ਇਸ *ਤੇ ਸ਼ੱਕ ਜਾਪਿਆ ਤਾਂ ਸਾਰੀ ਕਹਾਣੀ 24 ਘੰਟਿਆਂ ਬਾਅਦ ਜੱਗ ਜਾਹਿਰ ਹੋ ਗਈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਐਸ.ਪੀ. ਅਨਿਲ ਕੁਮਾਰ ਅਤੇ ਡੀਐਸਪੀ ਸਿਮਰਨਜੀਤ ਸਿੰਘ ਲੰਗ ਦੀ ਅਗਵਾਈ ਹੇਠ ਬਣਾਈ ਗਈ ਟੀਮ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਜਸਵੀਰ ਕੌਰ ਨੇ ਪੁਲੀਸ ਨੂੰ ਰਿਪੋਰਟ ਲਿਖਵਾਈ ਕਿ ਉਸ ਦਾ ਪਤੀ ਹਰਬੰਸ ਸਿੰਘ ਵਾਸੀ ਹੋਡਲਾਂ ਨੂੰ ਅਣਪਛਾਤੇ ਲੋਕਾਂ ਵੱਲੋਂ ਕਤਲ ਕੀਤਾ ਗਿਆ ਹੈ, ਜਿਸ ਦੀ ਗੰਭੀਰਤਾ ਨਾਲ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਕਾਤਲ ਕੋਈ ਹੋਰ ਨਹੀਂ, ਸਗੋਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਹੀ ਹਨ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਘਰਵਾਲੀ ਜਸਵੀਰ ਕੌਰ ਅਤੇ ਵ¤ਡੀ ਲੜਕੀ ਹਰਪ®ੀਤ ਕੌਰ ਅਤੇ ਛੋਟੀ ਅਮਨਜੋਤ ਕੌਰ ਅਤੇ ਲੜਕੇ ਲਖਵਿੰਦਰ ਸਿੰਘ ਦੇ ਵੱਖ—ਵੱਖ ਥਾਵਾਂ *ਤੇ ਨਜਾਇਜ ਸਬੰਧ ਸਨ। ਉਨ੍ਹਾਂ ਦੱਸਿਆ ਕਿ ਹਰਬੰਸ ਸਿੰਘ ਦੀ ਛੋਟੀ ਲੜਕੀ ਅਮਨਜੋਤ ਕੌਰ ਤੇ ਗਗਨਦੀਪ ਸਿੰਘ ਵਾਸੀ ਹੋਡਲਾਂ ਕਲਾਂ ਦੇ ਆਪਸ ਵਿ¤ਚ ਨਜਾਇਜ ਸਬੰਧ ਸਨ ਅਤੇ ਇਹ ਦੋਨੇ ਜਣੇ ਚੰਡੀਗੜ੍ਹ ਵਿਖੇ ਇ¤ਕਠੇ ਰਹਿੰਦੇ ਹਨ, ਜਦੋਂ ਕਿ ਮਿ®ਤਕ ਦਾ ਲੜਕਾ ਲਖਵਿੰਦਰ ਸਿੰਘ ਦੇ ਭੁਪਿੰਦਰ ਕੌਰ ਵਾਸੀ ਖਨਾਲ (ਜੋ ਪਹਿਲਾਂ ਹੀ ਗੁਰਸੇਵਕ ਸਿੰਘ ਜ¤ਟ ਵਾਸੀ ਨਾਗਰਾ ਨਾਲ ਸ਼ਾਦੀਸੁਦਾ ਹੈ) ਨਾਲ ਨਜਾਇਜ ਸਬੰਧ ਸਨ ਅਤੇ ਇਹ ਆਪਸ ਵਿ¤ਚ ਵਿਆਹ ਕਰਵਾਉਣਾ ਚਾਹੁੰਦੇ, ਪਰ ਮਿ®ਤਕ ਹਰਬੰਸ਼ ਸਿੰਘ ਅਜਿਹਾ ਕਰਨ ਤੋਂ ਉਨ੍ਹਾਂ ਨੂµ ਰੋਕਦਾ ਸੀ, ਜਿਸ ਕਰਕੇ ਇਹ ਸਾਰੇ ਜਾਣੇ ਮਿ®ਤਕ ਹਰਬੰਸ਼ ਸਿੰਘ ਨੂੰ ਆਪਣੇ ਰਾਹ ਦਾ ਰੌੜਾ ਸਮਝਦੇ ਸਨ। ਮ੍ਰਿਤਕ ਹਰਬੰਸ ਸਿੰਘ ਨੂੰ ਪਿੰਡ ਵਿਚ ਭਲਾ ਮਾਣਸ ਵਿਅਕਤੀ ਸਮਝਿਆ ਜਾਂਦਾ ਸੀ।
ਉਨ੍ਹਾਂ ਦੱਸਿਆ ਕਿ ਮਿ®ਤਕ ਦੀ ਘਰਵਾਲੀ ਜਸਵੀਰ ਕੌਰ, ਲੜਕੀ ਹਰਪ®ੀਤ ਕੌਰ ਅਤੇ ਉਸਦੇ ਲੜਕੇ ਲਖਵਿੰਦਰ ਸਿੰਘ ਨੇ ਸੋਮਵਾਰ ਦੀ ਰਾਤ ਉਸ ਨੂੰ ਖਾਣੇ ਵਿ¤ਚ ਨੀਂਦ ਵਾਲੀਆਂ ਗੋਲੀਆਂ ਮਿਲਾ ਦਿ¤ਤੀਆਂ, ਜਦੋਂ ਉਹ ਨੀਂਦ ਵਾਲੀਆਂ ਗੋਲੀਆਂ ਖਾਣ ਕਰਕੇ ਬੇਹੋਸ਼ ਹੋ ਗਿਆ ਤਾਂ ਜਸਵੀਰ ਕੌਰ ਨੇ ਆਪਣੀ ਛੋਟੀ ਲੜਕੀ ਅਮਨਜੋਤ ਕੌਰ ਦੇ ਪ®ੇਮੀ ਗਗਨਦੀਪ ਸਿੰਘ, ਜੋ ਉਸੇ ਦਿਨ ਚੰਡੀਗੜ੍ਹ ਤੋਂ ਆਇਆ ਸੀ, ਨੂੰ ਆਪਣੇ ਘਰ ਬੁਲਾ ਲਿਆ, ਜਿਸ ਨਾਲ ਉਸਦਾ ਦੋਸਤ ਜਗਸੀਰ ਸਿੰਘ ਵਾਸੀ ਹੋਡਲਾ ਕਲਾਂ ਵੀ ਆਇਆ ਅਤੇ ਇਹ ਸਾਰੇ ਜਾਣੇ ਹਰਬੰਸ ਸਿੰਘ (ਜੋ ਬੇਹੋਸ਼ ਸੀ) ਦਾ ਮੰਜਾ ਘਰੋਂ ਚੁ¤ਕਕੇ ਬਾਹਰ ਲੈ ਗਏ, ਜਿਥੇ ਇਕ ਹੋਰ ਵਿਅਕਤੀ ਗੋਪਾਲ ਸਿੰਘ ਵਾਸੀ ਢੈਪਈ ਵੀ ਮੋਟਰਸਾਈਕਲ *ਤੇ ਸਵਾਰ ਹੋਕੇ ਆ ਗਿਆ ਤੇ ਹਰਬੰਸ ਸਿੰਘ ਦੇ ਸਿਰ ਵਿ¤ਚ ਬੜੀ ਬੇਰਹਿਮੀ ਨਾਲ ਇ¤ਟਾਂ ਮਾਰਕੇ ਕਤਲ ਕਰ ਦਿ¤ਤਾ। ਬਾਅਦ ਵਿਚ ਉਸਦੀ ਲਾਸ਼ ਡਰੇਨ ਹੋਡਲਾਂ ਕਲਾਂ ਵਿ¤ਚ ਸੁ¤ਟ ਦਿ¤ਤੀ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਜਸਵੀਰ ਕੌਰ, ਹਰਪ®ੀਤ ਕੌਰ, ਅਮਨਜੋਤ ਕੌਰ, ਲਖਵਿੰਦਰ ਸਿੰਘ, ਜਗਸੀਰ ਸਿੰਘ, ਗੋਪਾਲ ਸਿੰਘ, ਭੁਪਿੰਦਰ ਕੌਰ ਨੇ ਗ੍ਰਿਫਤਾਰੀ ਤੋਂ ਬਾਅਦ ਆਪਣਾ ਜੁਰਮ ਕਬੂਲ ਕਰ ਲਿਆ ਹੈ, ਜਦੋਂ ਕਿ ਗਗਨਦੀਪ ਸਿੰਘ ਦੀ ਗਿ®ਫਤਾਰੀ ਹਾਲੇ ਬਾਕੀ ਹੈ।
ਫੋਟੋ ਕੈਪਸ਼ਨ: ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ, ਕਾਤਲਾਂ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕਰਕੇ ਕਤਲ ਦੀ ਕਹਾਣੀ ਦੱਸਦੇ ਹੋਏ।